ਸਾਡੇ ਵਿਹੜੇ ਦਾ ਬੋਹੜ ਡਿੱਗ ਪਿਆ -

ਸਾਡੇ ਵਿਹੜੇ ਦਾ ਬੋਹੜ ਡਿੱਗ ਪਿਆ -
ਪਰ ਆਵਾਜ਼ ਕੋਈ ਨਾ ਆਈ -
ਨਾ ਧਰਤੀ ਹਿੱਲੀ, ਨਾ ਝਟਕਾ ਲੱਗਾ

ਜਦ ਡਿੱਗੇ ਨੂੰ ਇਕੱਠਾ ਕਰਨ ਲੱਗੇ
ਤਾਂ ਵੇਖਿਆ ਕਿ ਅੰਦਰੋਂ ਖਾਲੀ ਹੋ ਚੁੱਕਾ ਸੀ - ਖਾਧਾ ਜਾ ਚੁੱਕਾ ਸੀ
ਹੈ ਬੋਹੜ ਸੀ - ਪਰ ਅੰਦਰੋਂ ਹੋਰ ਸੀ

ਕਿਸੇ ਆਖਿਆ ਸ਼ਾਇਦ ਨਾਨਕ ਦਾ ਦੱਸਿਆ ਸਿੰਮਲ ਸੀ
ਕਿ ਬਹੁਤ ਉੱਚਾ ਉੱਠਿਆ, ਪਰ ਵਿਚਾਰਾ ਬਕਬਕਾ ਰਹਿ ਗਿਆ
ਬਾਬੇ ਬੋਹੜ ਤੇ ਨਾ ਪੀਂਘਾਂ ਪੈ ਹੋਈਆਂ, ਨਾ ਛਾਂ ਮਿਲੀ
ਨਾ ਪੰਛੀਆਂ ਨੂੰ ਰਹਿਣ ਦੀ ਥਾਂ ਮਿਲੀ

ਹੁਣ ਆਉਣਗੇ ਚੁੱਕਣ ਵਾਲੇ, ਤੇ ਬੋਹੜ ਨੂੰ ਚੁੱਕ ਕੇ ਲੈ ਜਾਣਗੇ
ਤੇ ਤੁਹਾਨੂੰ, ਮੈਨੂੰ, ਸਭ ਨੂੰ, ਬੋਹੜ ਭੁੱਲ ਜਾਏਗਾ
ਕੌਣ ਸੀ ਬੋਹੜ? ਕਿਹੜਾ ਸੀ ਬੋਹੜ?

ਉੱਗਦੇ ਬੂਟਿਓ - ਤੁਸੀਂ ਇਤਿਹਾਸ ਨਾ ਦੁਹਰਾਇਓ
ਡਿੱਗਿਓ ਤਾਂ ਇੰਝ ਕਿ ਲੋਕ ਯਾਦ ਰੱਖਣ
ਕਿ ਇਸ ਦੇਸ ਹੁੰਦਾ ਸੀ, ਇਸ ਥਾਂ ਹੁੰਦਾ ਸੀ
ਕਿ ਇਕ ਬੋਹੜ ਵਿਹੜੇ ਦੀ ਛਾਂ ਹੁੰਦਾ ਸੀ

ਨਹੀਂ ਤਾਂ ਆਖਣਗੇ -
ਕਿ ਅੰਦਰੋਂ ਡਿੱਗ ਚੁੱਕਾ ਬੋਹੜ
ਵੇਖੋ ਬਾਹਰੋਂ ਵੀ ਡਿੱਗ ਪਿਆ

~ ਰੁੱਖ ਸਰਾਇਰਾ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ