ਸਿਫਤਿ ਵਿਗਾਸ

ਮੈਂ ਭਰਮੇ-ਭਟਕੇ ਪੁੱਛਿਆ
ਰੂਹ ਦਾ ਕੀਕਣ ਹੋਏ ਵਿਕਾਸ?
ਉਨ੍ਹਾਂ ਹੱਸ ਕੇ ਆਖਿਆ
"ਸਿਫਤਿ ਵਿਗਾਸ, ਸਿਫਤਿ ਵਿਗਾਸ"

ਅਸਾਨੂੰ ਲੱਗੀ ਸਮਝ ਨਾ,
ਗੱਲ ਨਾ ਪਹੁੰਚੀ ਮਨ ਦੇ ਪਾਸ
ਠਰੰਮੇ ਦੇ ਨਾਲ ਆਖਣ ਲੱਗੇ
"ਸਿਫਤਿ - ਵਿਗਾਸ, ਸਿਫਤਿ - ਵਿਗਾਸ"

ਦੱਸਣ ਲੱਗੇ ਖੋਲ੍ਹ ਕੇ
"ਸਿਫਤ ਜੇ ਕਰੀਏ ਸਾਸ ਸਾਸ
ਰੂਹ ਖਿੜੇ ਫਿਰ ਫੁੱਲਾਂ ਵਾਂਗ
ਮਿਲ ਜਾਵੇ ਫਿਰ ਸਦਾ ਵਿਗਾਸ"

ਦੱਸੋ ਕਰੀਏ ਸਿਫਤ ਕਿਵੇਂ?
ਹੱਥ ਜੋੜ ਅਸੀਂ ਕਰੀ ਅਰਦਾਸ
ਮਿਣੀਏ ਕਿਵੇਂ ਵਿਗਾਸ ਦੇ ਤੋਲ
ਜਗਾਈਏ ਕਿਵੇਂ ਇਹ ਔਖੀ ਪਿਆਸ

"ਸਿਫਤ ਕਰੀਏ ਜੇ ਫੁੱਲ ਹੋਵਣ
ਸਿਫਤ ਜੇ ਕੰਡੇ ਖੁਰਚਣ ਮਾਸ
ਰੱਬੀ ਪਿਆਸ ਫਿਰ ਹੋਣੀ ਤ੍ਰਿਪਤ
ਵਿਗਾਸ ਵਸਣਾ ਫਿਰ ਗ੍ਰਾਸ ਗ੍ਰਾਸ

"ਸਿਫਤ ਕੇ ਬੂਟੇ ਬੋਈਏ ਪਿਆਰੇ!
ਚਹੁੰ ਪਾਸੇ ਇਹ ਫੈਲੇ ਵਾਸ
ਪੰਖੀ ਮਿਲ ਕੇ ਜੁੜਣ ਤੇ ਗਾਵਣ
ਸਿਫਤ ਵਿਗਾਸ, ਸਿਫਤ ਵਿਗਾਸ"

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ