ਹਵਾਵਾਂ ਨੇ ਜਦ ਰੁੱਖ ਬਦਲ ਲਏ

ਹਵਾਵਾਂ ਨੇ ਜਦ ਰੁੱਖ ਬਦਲ ਲਏ
ਬਿਰਖ ਪਾਸਾ ਬਦਲ ਕੇ ਝੁੱਲਣ ਲੱਗੇ
ਜਦ ਖੇਤੀ ਹੋਣ ਲੱਗੀ ਦਾਣਿਆਂ ਦੀ
ਗੁਲਾਬ ਆਪਣਾ ਵਜੂਦ ਭੁੱਲਣ ਲੱਗੇ

ਇਹ ਕੱਲੇ ਬਿਰਖਾਂ ਬੂਟਿਆਂ ਨਾਲ ਨਾ ਹੋਇਆ
ਬੰਦੇ ਵੀ ਝੱਖੜ ਝੱਲ ਨਾ ਪਾਏ
ਅਸਾਂ ਮਿਸਾਲਾਂ ਦਿੱਤੀਆਂ ਸਿਦਕਾਂ ਦੀਆਂ
ਪਰ ਮਰਦੇ ਜ਼ਮੀਰ ਟਲ ਨਾ ਪਾਏ

ਜਦ ਅੰਨ੍ਹੇ ਰਾਜੇ ਆਖਿਆ "ਮਾਰੋ"
ਤਾਂ ਡਾਂਗਾਂ ਵਰ੍ਹੀਆਂ, ਗੋਲੀ ਵੀ ਚੱਲੀ
ਕਿਰਦਾਰ ਤਾਂ ਕਦ ਦੇ ਤੁਰ ਗਏ ਡਰ ਕੇ
ਹੁਣ ਬੰਦੇ ਵੀ ਚੱਲੇ, ਬੋਲੀ ਵੀ ਚੱਲੀ

ਪਾਣੀ ਨਾ ਮਿਲਿਆ, ਨਾ ਸਹੀ
ਜਾਗਦੀ ਪਰ ਅਸੀਂ ਪਿਆਸ ਹੈ ਰੱਖੀ
ਪਿਆਸਿਓ, ਤੁਸੀਂ ਵੀ ਪਾਣੀ ਮੰਗੋਗੇ
ਅਸਾਂ ਤਾਂ ਏਹੋ ਆਸ ਹੈ ਰੱਖੀ

ਚੀਰੇ ਜੋ ਗਏ ਨਾਦਾਨੀਆਂ ਹੱਥੋਂ
ਕੰਢਿਆਂ ਚ ਉੱਗੇ ਗੁਲਾਬ ਬਚਾਈਏ
ਉੱਠੋ, ਜਾਗੋ, ਸੌਂ ਗਏ ਬਿਰਖੋ!
ਫੱਟੜ ਹੋਏ ਪੰਜਾਬ ਬਚਾਈਏ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ