ਹੋਰ ਦਿਨ

ਵੇਖਿਆ ਹੋਰ ਦਿਨ
  ਲਿਖਿਆ ਹੋਰ ਦਿਨ
    ਵਿਚਾਰਿਆ ਹੋਰ ਦਿਨ
      ਸਿੱਖਿਆ ਹੋਰ ਦਿਨ

ਸੁਣਿਆ ਹੋਰ ਦਿਨ
  ਮੰਨਿਆ ਹੋਰ ਦਿਨ
    ਸਮਝ ਆਈ ਹੋਰ ਦਿਨ
      ਰਮਜ਼ ਆਈ ਹੋਰ ਦਿਨ

ਦਿਨਾਂ ਦੇ ਫਾਸਲੇ ਚ
  ਫੈਸਲੇ ਨਾ ਲੈ ਹੋਏ
    ਵਾਕ ਆਏ ਮਨ ਵਿਚ
      ਮੂਹੋਂ ਨਾ ਕਹਿ ਹੋਏ

ਮੁੱਖ ਦੀਆਂ ਕਹੀਆਂ
  ਮਨ ਚ ਨਾ ਵੱਸੀਆਂ
    ਬੁੱਲ੍ਹ ਤਾਂ ਹੱਸ ਪਏ
      ਅੱਖਾਂ ਨਾ ਹੱਸੀਆਂ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ