ਫੁੱਲਾਂ ਦੇ ਹਾਸੇ ਰੁੱਖਾਂ ਦੇ ਹੰਝੂ

ਫੁੱਲਾਂ ਦੇ ਹਾਸੇ ਰੁੱਖਾਂ ਦੇ ਹੰਝੂ
ਕੌਣ ਸੰਭਾਲੂ ਕੌਣ ਜੋ ਪੂੰਝੂ

ਹਵਾ ਦਾ ਵਗਣਾ, ਵਗ ਕੇ ਖੁਸ਼ ਹੋਣਾ
ਸੁਣਦਾ ਹੈ ਕਿਸ ਨੂੰ ਬੱਦਲਾਂ ਦਾ ਰੋਣਾ

ਤਿਤਲੀ ਦਾ ਉੱਡਣਾ ਫੁੱਲਾਂ ਤੇ ਬਹਿਣਾ
ਰੁੱਖ ਜੋ ਮੰਨਦੇ ਨੇ ਚਿੜੀਆਂ ਦਾ ਕਹਿਣਾ

ਦੱਬੇ ਦਾ ਖਿੜਨਾ ਉੱਗੇ ਦਾ ਦੱਬਣਾ
ਵਾਕਾਂ ਚ ਗੁੰਮਣਾ ਸ਼ਬਦਾਂ ਚ ਲੱਭਣਾ

ਗਿਲਾ ਜਿਹਾ ਕਰਕੇ ਸ਼ੁਕਰਾਂ ਚ ਭਿੱਜਣਾ
ਕੌਣ ਸਮਝਾਵੇ ਮਨਾਂ ਦਾ ਗਿੱਝਣਾ

ਅਜਿਹਾ ਕਈ ਕੁਝ ਜੋ ਰੁਲ ਰੁਲ ਜਾਣਾ
ਨਜ਼ਰਾਂ ਤੋਂ ਓਹਲੇ ਜੋ ਕੁਝ ਭੁੱਲ ਜਾਣਾ

ਇੰਨ੍ਹਾਂ ਨਿੱਕਿਆਂ ਦੀ ਦੁਨੀਆ ਹੱਥਾਂ ਚੋਂ ਖੁੰਝੂ
ਕੌਣ ਸੰਭਾਲੂ ਤੇ ਕੌਣ ਜੋ ਪੂੰਝੂ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ