ਕਿਸੇ ਦਿਨ ਵਿਹਲੇ ਹੋਵੋ
ਕਿਸੇ ਦਿਨ ਵਿਹਲੇ ਹੋਵੋ
ਤਾਂ ਪਉੜੀਆਂ ਚੜ੍ਹਨਾ ਤੇ ਉੱਪਰ ਜਾਣਾ
ਅੱਖਾਂ ਦੇ ਤੇ ਕੰਨਾਂ ਦੇ ਬੂਹੇ ਬੰਦ ਕਰਕੇ
ਉੱਪਰ ਪੁੱਜ ਕੇ ਖੁਦ ਨਾਲ
ਘੰਟਾ ਡੇਢ ਬੈਠ ਜਾਣਾ
ਕੁਝ ਛੁਪਾਉਣਾ ਨਾ, ਸਭ ਜੇਬਾਂ ਖਾਲੀ ਕਰ ਦੇਣਾ
ਕੋਈ ਉਹਲਾ ਨਹੀਂ, ਕੋਈ ਓਪਰਾਪਨ ਨਹੀਂ
ਅਪਣੱਤ ਬਣਾਉਣਾ, ਇਕ ਮੱਤ ਬਣਾਉਣਾ
ਇੰਝ ਖੁਦ ਨੂੰ ਜਾਣ ਲੈਣਾ, ਅੰਦਰੋਂ ਬਾਹਰੋਂ
ਗੱਲਾਂ ਕਰਨਾ, ਹਾਸਾ ਪਾਉਣਾ, ਠਹਾਕਾ ਲਾਉਣਾ
ਗੰਭੀਰ ਹੋਣਾ, ਰੋ ਪੈਣਾ, ਫਿਰ ਚੁੱਪ ਹੋ ਜਾਣਾ
ਕਿੰਨਾ ਚਿਰ, ਕਿੰਨਾ ਚਿਰ
ਫਿਰ ਜਦ ਪਉੜੀਆਂ ਉੱਤਰ ਕੇ ਆਓਗੇ
ਤਾਂ ਸਹਿਜ ਵਰਤ ਜਾਏਗਾ, ਚਾਨਣ ਉਮੜ ਪਏਗਾ
ਕਦੇ ਵਿਹਲੇ ਹੋਵੋ
ਤਾਂ ਜ਼ਰੂਰ ਵਿਹਲ ਕੱਢਣਾ!
Comments
Post a Comment