ਨਿਤ ਨਿਤ ਮਿਲੋ ਤੇ ਨਿਤ ਨਿਤ ਵਿਛੜੋ
ਨਿਤ ਨਿਤ ਮਿਲੋ ਤੇ ਨਿਤ ਨਿਤ ਵਿਛੜੋ
ਕਿ ਆਦਤ ਪਵੇ ਵਿਛੜਣ ਦੀ
ਕਿ ਅਮਲ ਨਾ ਹੋ ਜਾਏ ਮਿਲਣ ਦਾ
ਤੇ ਹਸਰਤ ਹੋਵੇ ਪਰਤਣ ਦੀ
ਕਿ ਮਿਲੀਏ ਹੱਸ ਕੇ ਜੀਅ ਜਦ ਕਰੇ
ਕਿ ਹੱਸੀਏ ਮਿਲ ਕੇ ਰਾਹਾਂ ਵਿਚ
ਜਦ ਵਿੱਛੁੜੀਏ ਸਬੱਬ ਕਰਕੇ
ਵਿੱਛੁੜੀਏ ਤਦ ਵੀ ਚਾਅਵਾਂ ਵਿਚ
ਕਿ ਮਿਲਣਾ ਹੋਵੇ ਸ਼ੋਂਕ ਤੁਸਾਡਾ,
ਪਰ ਨਸ਼ਾ ਬਣੇ ਨਾ "ਛੋਹ" ਕਿਤੇ
ਕਿ ਰਹੇ ਸੱਚੀ ਸੁੱਚੀ ਹੀ ਕਣੀ
ਕਿ ਪ੍ਰੇਮ ਬਣੇ ਨਾ ਮੋਹ ਕਿਤੇ
ਮਿਲੋ, ਵਿਛੁੜੋ, ਵਿਛੁੜੋ, ਮਿਲੋ,
ਪਰ ਪੱਕੇ ਕੋਈ ਰਿਵਾਜ ਨਾ ਹੋਵਣ
ਪ੍ਰੇਮ ਮੋਤੀ ਖਿਲਰਣ, ਬਿਖਰਣ
ਧਾਗਿਆਂ ਦੇ ਮੁਥਾਜ ਨਾ ਹੋਵਣ
ਡਿੱਗੇ, ਉਛਲੇ, ਉੱਜੜੇ, ਉੱਖੜੇ
ਲੰਘਦਾ ਜਾਵੇ ਜਲਥਲ ਬੜਾ
ਵਗਦਾ ਪਾਣੀ ਰਾਹੇ ਰੁਕ ਕੇ
ਹੋਵੇ ਨਾ ਬਸ ਦਲਦਲ ਖੜ੍ਹਾ
~ ਵਿਸਮਾਦੁ ਵਿਜੋਗ
Comments
Post a Comment