ਗੁੰਮ ਹੋਣ ਲਈ ਅੱਜ ਮੌਸਮ ਹਸੀਨ ਹੈ

ਗੁੰਮ ਹੋਣ ਲਈ ਅੱਜ ਮੌਸਮ ਹਸੀਨ ਹੈ
ਵੇਖੋ ਤਾਂ ਛਲਕ ਪਿਆ ਬੱਦਲ ਰੰਗੀਨ ਹੈ

ਲਿਸ਼ਕੇ ਜੇ ਬਿਜਲੀ ਅਸੀਂ ਰੁਕ ਜਾਈਏ
ਮੀਹਾਂ ਤੋਂ ਬਚਦੇ ਕਿਤੇ ਲੁਕ ਜਾਈਏ

ਤੇ ਲੁਕੀਏ ਜੀ ਜਿੱਥੇ, ਉੱਥੇ ਰੁੱਖ ਹੋਣ
ਅਸੀਂ ਰੋਈਏ ਤੇ ਹੱਸੀਏ, ਐਸੇ ਸੁੱਖ ਹੋਣ

ਪਰ ਬੋਲੀਏ ਨਾ ਕੁਝ, ਸਗੋਂ ਥਮ ਜਾਈਏ
ਰੰਗਲੇ ਦੇ ਰੰਗਾਂ ਚ ਰਮ ਰਮ ਜਾਈਏ

ਮੌਸਮ ਕਮਾਲ ਹੈ ਭਿੱਜਣ ਦੇ ਲਈ
ਚੰਗਾ ਖਿਆਲ ਹੈ ਗਿੱਝਣ ਦੇ ਲਈ

ਸ਼ਾਇਦ ਕਿਤੇ ਵਰਕੇ ਨੂੰ ਵਾਚ ਕੇ ਹੀ ਹੋਊ
ਗੁਆਚਿਆਂ ਦੀ ਭਾਲ ਤਾਂ ਗੁਆਚ ਕੇ ਹੀ ਹੋਊ

ਖੇਤਾਂ ਤੇ ਖਿਆਲਾਂ ਚ ਕਦੇ ਘੁੰਮੀਏ
ਗੁੰਮਣਾ ਜੇ ਚਾਹੀਏ ਕੁਝ ਐਵੇਂ ਗੁੰਮੀਏ

ਗੁੰਮ ਕੇ ਲੱਭਣ ਚ ਮੇਰਾ ਯਕੀਨ ਹੈ
ਗੁੰਮ ਹੋਣ ਲਈ ਤਾਂ ਹੀ ਮੌਸਮ ਹਸੀਨ ਹੈ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ