ਵਹਾਅ

ਚੱਲੀ ਨਾ ਕੋਈ ਵੀ ਵਾਹ
ਸਾਨੂੰ ਤੋਰ ਲੈ ਚੱਲਿਆ ਵਹਾਅ
ਹੁਣ ਕੀ ਕਰੀਏ, ਕੀ ਜ਼ੋਰ ਲਾਈਏ?
ਕਿ ਹੋ ਜੀਏ ਵੇਪਰਵਾਹ?

ਵਿਸਰ ਗਏ, ਨਹੀਂ ਯਾਦ ਰਹੇ ਹੁਣ,
ਸੋਚੇ ਜੋ ਅਸਾਂ ਸੀ ਰਾਹ
ਜਾਣ ਹੈ ਲਿਆ ਕਿ ਆਪ ਨਹੀਂ ਮੈਂ
ਹੋਰ ਹੀ ਕੋਈ ਸੀ ਮਲਾਹ।

ਰਾਹਾਂ ਤੇ ਪਕੜ ਮਲਾਹ ਦੀ ਹੈ
ਉਹ ਕਿਸ਼ਤੀ ਨੂੰ ਲੈਂਦਾ ਏ ਗਾਹ,
ਕੁਝ ਸੋਚ ਕੇ ਚੱਪੂ ਚਲਾਈ ਜਾਂਦੈ
ਸਾਡਾ ਜ਼ੋਰ ਬੱਸ ਖਾਹ-ਮਖਾਹ।

ਤਾਜ਼ੀ-ਤਾਜ਼ੀ ਲੱਗੇ ਅੱਖ ਖੁੱਲ੍ਹੀ
"ਨਹੀਂ, ਮੈਂ ਨਹੀਂ ਇੱਥੋਂ ਦਾ ਸ਼ਾਹ!"
ਨਾ ਰਾਹ ਮੇਰੇ, ਨਾ ਕਿਸ਼ਤੀ ਇਹ,
ਇਹ ਚੱਪੂ ਵੀ ਮੇਰਾ ਹੈ ਨਾਹ।

ਸੁਣ ਕਿਸ਼ਤੀ ਵਾਲੇ, ਹੱਥ ਚੱਪੂ ਤੇਰੇ,
ਹੁਣ ਸਾਨੂੰ ਆਪ ਲਿਜਾਂਦਾ ਜਾਹ,
ਰਿਹਾ ਸਾਡੇ ਤੇ ਕਿ ਹਾਏ-ਹਾਏ ਕਰਨਾ,
ਜਾਂ ਕਰਨਾ ਹੈ ਫਿਰ ਵਾਹ-ਵਾਹ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ