ਅੱਜ ਨਾ ਡੁੱਬ

ਨਾ ਡੁੱਬ, ਸੂਰਜ, ਅੱਜ ਨਾ ਡੁੱਬ,
ਤੇਰਾ ਡੁੱਬਣਾ ਰਿਹਾ ਏ ਚੁੱਭ।
ਅਸੀਂ ਨਾ ਵੇਖਣੀ ਕਾਲੀ ਰਾਤ,
ਪਤਾ ਨੀ ਕਦ ਫਿਰ ਆਊ ਪ੍ਰਭਾਤ।
ਤੈਥੋਂ ਬਿਨਾ ਨਾ ਨਿੱਘ ਦਾ ਸੁੱਖ,
ਚਾਨਣ ਬਿਨਾਂ ਨਾ ਦਿਸਦੇ ਰੁੱਖ।
ਪ੍ਰੇਤਾਂ ਦਾ ਆਉਣਾ, ਵੱਖਰਾ ਏ ਡਰ,
ਨਾ ਬਈ ਸੂਰਜਾ, ਇੰਞ ਨਾ ਕਰ।
ਅਕਾਸ਼ ਦੇ ਨਾਲ ਕੋਈ ਬੰਨ ਲੈ ਡੋਰ,
ਨਾ, ਪਤੰਗ ਵਾਂਗ ਹੋ ਨਾ ਬੋ।
ਵਿਚ ਚਿੱਟ-ਅੰਬਰੀ ਜੜਿਆ ਰਹਿ,
ਅੱਜ ਨਾ ਡੁੱਬ, ਅੱਜ ਚੜ੍ਹਿਆ ਰਹਿ।
ਚਿਰ ਪਿੱਛੋਂ ਚੜ੍ਹਿਆ ਦਿਨ ਇਹ ਸ਼ੁੱਭ
ਨਾ ਡੁੱਬ, ਸੂਰਜ, ਅੱਜ ਨਾ ਡੁੱਬ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ