ਕਿਤਾਬ

ਇਕ ਕਿਤਾਬ ਕੋਈ ਸੁਲਝੀ ਫੜ ਲਈ ਮੈਂ,
ਉਹ ਕੰਨ ਵਿਚ ਭੇਤ ਜਿਹੇ ਗਾ ਕੇ ਗਈ

ਪੜ੍ਹਨ ਤੋਂ ਪਹਿਲਾਂ ਜੋ ਦੁਨੀਆਂ ਚ ਸਾਂ,
ਉਹਤੋਂ 'ਛੋੜ, ਨਵੀਂ ਦੁਨੀਆ ਪੁਚਾ ਕੇ ਗਈ।

ਮੈਂ ਤਾਂ ਸੋਚਦਾ ਸੀ ਕੋਈ ਖਿੜਕੀ ਹੈ ਸ਼ਾਇਦ,
ਪਰ ਉਹ ਤਾਂ ਇਕ ਸ਼ੀਸ਼ਾ ਵਿਖਾ ਕੇ ਗਈ,

ਇਕ ਸੁਆਲ ਤਾਂ ਮੇਰਾ ਹੱਲ ਕਰ ਹੀ ਦਿੱਤਾ,
ਪਰ ਜਾਂਦਿਆਂ ਦੋ ਹੋਰ ਪਾ ਕੇ ਗਈ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ