ਨਵੀਂ ਰੁੱਤ

ਹਰ ਫੁੱਲ ਗੁਲਾਬੀ, ਹਰ ਪੱਤ ਹੱਸਿਆ,
ਨਵੀਂ ਰੁੱਤ ਆਈ, ਸਾਨੂੰ ਕਿਉਂ ਨੀ ਦੱਸਿਆ!

ਟਾਹਣੀਆਂ ਲਿੱਫੀਆਂ, ਹੁਣ ਨੀ ਕੁਝ ਕੱਸਿਆ,
ਹਰ ਫੁੱਲ ਖਿੜਿਆ, ਹਰ ਫਲ ਰੱਸਿਆ।

ਮੁੜ ਹੈ ਜਿਉਂ ਪਿਆ, ਨਾਗ ਦਾ ਡੱਸਿਆ,
ਜੋ ਲੈ ਫੁੱਲ-ਪੱਤੀ, ਜ਼ਖਮ ਹੈ ਝੱਸਿਆ।

ਹੁਣ ਬੱਸ ਕੋਮਲ, ਜੋ ਤਣਾ ਸੀ ਘੱਸਿਆ,
ਖੁਸ਼ ਵੇਖ ਅਜ਼ਾਦੀ, ਜੋ ਬੀਜ ਸੀ ਫੱਸਿਆ।

ਬੇਘਰ ਕਬੂਤਰ, ਅੱਜ ਜਾ ਵੱਸਿਆ,
ਸੂਰਜ ਵੀ ਉੱਗਿਆ, ਨ੍ਹੇਰਾ ਵੀ ਧੱਸਿਆ।

ਸਰਦ ਦੀ ਸਮਾਧੀ, ਤਪਸ਼ ਦੀ ਤਪੱਸਿਆ,
ਜਾਪ ਬਰਸਾਤ ਦੇ, ਨੇ ਬਸੰਤ ਨੂੰ ਖੱਸਿਆ।

ਅੱਜ ਚਾਨਣ ਹੁੰਗਾਰੇ ਚ, ਨ੍ਹੇਰਾ ਏ ਨੱਸਿਆ,
ਚੰਨ ਵੀ ਪੂਰਾ, ਛਿਪ ਗਈ ਕਿਤੇ ਮੱਸਿਆ।

ਦਿਲ ਵੀ ਗੁਲਾਬੀ, ਕੁਝ ਰੋਸੇ ਚ ਹੱਸਿਆ,
ਤਿਆਰੀ ਲੈਂਦੇ ਕਰ, ਪਹਿਲਾਂ ਕਿਉਂ ਨੀ ਦੱਸਿਆ!




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ