ਵੱਡਾ

ਬੋਹੜ ਹੈ ਵੱਡਾ     ਕਿ ਫੁੱਲ ਹੈ ਵੱਡਾ
ਕਿਸ ਦਾ ਦੋਹਾਂ ਚੋਂ     ਮੁੱਲ ਹੈ ਵੱਡਾ?
ਰੁੱਖ ਛਾਂ ਦਿੰਦਾ,     ਫੁੱਲ ਸੁਗੰਧ
ਚੁਣ ਲਏ ਕਿਸ ਨੂੰ     ਰਾਤ ਦਾ ਚੰਦ?
ਦੂਰੋਂ ਦਿਸ ਪੈਣ    ਬੋਹੜ ਦੇ ਪੱਤ
ਗਿਲਹਿਰੀ ਦਾ ਘਰ     ਚਿੜੀ ਦੀ ਛੱਤ
ਤੇ ਜੋ ਫੁੱਲ ਨਿੱਕਾ     ਰੰਗ ਵਿਚ ਹੈ
ਭੋਰੇ-ਤਿਤਲੀਆਂ ਨੂੰ     ਪਾਉਂਦਾ ਖਿੱਚ ਹੈ।
ਦੋਵੇਂ ਮੁਸਕਰਾਵਣ,     ਇੱਕੋ ਹੀ ਜਿਹੇ
ਇਕੋ ਹੀ ਬਾਗ ਵਿਚ     ਟਹਿਕ ਨੇ ਰਹੇ।
ਚੰਨ ਨਹੀਂ ਬਹੁਤਾ     ਵਿਚਾਰਦਾ ਏ
ਉਹ ਦੋਹਾਂ ਤੇ ਰਿਸ਼ਮਾਂ     ਖਿਲਾਰਦਾ ਏ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ