ਭਲਾ ਉਹ ਕਹੀਏ
ਉਹ ਭਲੀ ਹੈ ਕਵਿਤਾ
ਪੜ੍ਹ ਕੇ ਜਿਸ ਨੂੰ ਸਾਡਾ
ਲਿਖਣ ਨੂੰ ਕਰ ਆਏ ਦਿਲ
ਭਲੀ ਹੈ ਬੜੀ ਕਿਤਾਬ
ਤਰ ਕੇ ਜਿਸ ਨੂੰ ਮਨ ਕਰੇ
ਸਾਨੂੰ ਵੀ ਪਿਆਰ ਜਾਏ ਮਿਲ।
ਭਲਾ ਹੈ ਬੜਾ ਹੀ ਬੰਦਾ
ਜਿਸ ਨੂੰ ਮਿਲਣ ਤੋਂ ਬਾਅਦ
ਖੁਦ ਨਾਲ ਹੋ ਜਾਏ ਪਿਆਰ,
ਮੰਦਰ ਭਲਾ ਉਹ ਕਹੀਏ
ਜਿਸ ਦੇ ਦੁਆਰੇ ਵੜੀਏ
ਤਾਂ ਨਿਕਲੀਏ ਸੁੱਚੇ ਦ੍ਵਾਰ।

Comments
Post a Comment