ਸੰਗਤ ਜਲ ਹੈ

ਸੰਗਤ ਜਲ ਹੈ
ਮੈਲੇ ਨੂੰ ਵੀ ਸਮੋ ਲੈਂਦੀ ਹੈ
ਪਵਿੱਤਰ ਕਰ ਦਿੰਦੀ ਹੈ

ਜਲ ਦੇ ਉੱਪਰ ਕੋਈ ਕੰਧ ਨਹੀਂ
ਕੋਈ ਪਰਤ ਨਹੀਂ
ਕੋਈ ਦਰਵਾਜਾ ਨਹੀਂ
ਕੋਈ ਤਾਲਾ ਨਹੀਂ

ਸੰਗਤ ਆਜ਼ਾਦ ਹੈ, ਖੁੱਲੀ ਹੈ
ਮੁਸਕਰਾ ਕੇ ਬਿਠਾਉਂਦੀ ਹੈ
ਸੇਵਾ ਕਰਦੀ ਹੈ
ਤੇ ਮਲਕੜੇ ਜਿਹੇ ਘੜ ਦਿੰਦੀ ਹੈ

ਧਰਤੀ ਦੇ ਰੇਤਲੇ ਵਿਹੜੇ ਤੇ
ਸਮੁੰਦਰ ਦੀ ਛੱਲ ਹੈ
ਸੰਗਤ ਜਲ ਹੈ



Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ