ਬੂੰਦ ਬਣਨਾ ਬਾਕੀ ਏ

ਉਹ ਕਹਿ ਤਾਂ ਗਏ ਕਿ ਸਮੁੰਦਰ ਬਣ ਜਾਉ
ਮੈਂ ਵੀ ਮੰਨ ਤਾਂ ਗਿਆ ਕਿ ਬਣ ਜਾਵਾਂਗੇ

ਜਦ ਪਤਾ ਕੀਤਾ ਤਾਂ ਕਿਸੇ ਨੇ ਸਮੁੰਦਰ ਬਾਰੇ ਦੋ ਗੱਲਾਂ ਦੱਸੀਆਂ
ਪਹਿਲੀ, ਕਿ ਵਿਸ਼ਾਲ ਹੈ
ਦੂਜੀ, ਕਿ ਕਮਾਲ ਹੈ

ਮੈਂ ਸੋਚਿਆ -
ਕੀ ਮੈਂ ਵਿਸ਼ਾਲ ਹਾਂ?
ਹਾਂ - ਵਿਸ਼ਾਲ ਤਾਂ ਹਾਂ, ਪਰ ਨਿੱਕਾ ਜਿਹਾ ਵਿਸ਼ਾਲ ਹਾਂ

ਫਿਰ ਸੋਚਿਆ -
ਕੀ ਮੈਂ ਕਮਾਲ ਹਾਂ?
ਹਾਂ - ਕਮਾਲ ਤਾਂ ਹਾਂ, ਪਰ ਨਿੱਕਾ ਜਿਹਾ ਕਮਾਲ ਹਾਂ

ਪਰ ਕਿੰਨਾ ਨਿੱਕਾ?
ਨਦੀ ਜਿੰਨਾ ਤਾਂ ਹੋਵਾਂਗਾ!
ਜਦ ਨਦੀ ਨੂੰ ਵੇਖਿਆ ਤਾਂ ਲੱਗਾ, ਨਹੀਂ
ਨਿੱਕੇ ਤੋਂ ਕੁਝ ਨਿੱਕਾ ਵਿਸ਼ਾਲ ਹਾਂ
ਨਿੱਕੇ ਤੋਂ ਕੁਝ ਨਿੱਕਾ ਕਮਾਲ ਹਾਂ

ਹੁਣ ਜਦ ਸਮੁੰਦਰ, ਨਦੀ, ਤਲਾਬ, ਝਰਨਾ, ਸਰੋਵਰ
ਸਭ ਦੀ ਵੇਖੀ ਝਾਕੀ ਏ
ਤਾਂ ਲਗਦਾ ਹੈ ਕਿ ਸਮੁੰਦਰ ਤਾਂ ਹੈ ਦੂਰ ਦੀ ਗੱਲ
ਹਾਲੇ ਬੂੰਦ ਬਣਨਾ ਵੀ ਬਾਕੀ ਏ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ