ਲੇਖਕ ਕਿ ਅਨੁਵਾਦਕ

ਮੈਂ ਲੇਖਕ ਨਹੀਂ, ਅਨੁਵਾਦਕ ਹਾਂ
ਰਚੇਤਾ ਨਹੀਂ, ਸੰਪਾਦਕ ਹਾਂ
ਖ਼ਿਆਲਾਂ ਦਾ, ਸਵਾਲਾਂ ਦਾ
ਜਗੀਆਂ ਬੁੱਝੀਆਂ ਮਸ਼ਾਲਾਂ ਦਾ
ਅਨੁਵਾਦਕ ਹਾਂ ਮੈਂ ਕਹਾਣੀਆਂ ਦਾ
ਹਵਾਵਾਂ ਵਿੱਚੋਂ ਪਛਾਣੀਆਂ ਦਾ
ਕੁਝ ਪੁੱਛੀਆਂ ਧੁੱਪਾਂ ਸੇਕੀਆਂ ਤੋਂ
ਕਿੰਞ ਬਦੀਆਂ ਜਿੱਤੀਆਂ ਨੇਕੀਆਂ ਤੋਂ
ਫਿਰ ਨੇਕੀਆਂ ਜਿੱਤੀਆਂ ਬਦੀਆਂ ਤੋਂ
ਇੰਝ ਚੱਲਦਾ ਆਉਂਦਾ ਸਦੀਆਂ ਤੋਂ
ਜਿਵੇਂ ਜਿਵੇਂ ਸਭ ਨਿਹਾਰੀ ਚੱਲਾਂ
ਕਾਗਜ਼ਾਂ ਉੱਪਰ ਉਤਾਰੀ ਚੱਲਾਂ
ਕੁਝ ਬਾਤਾਂ ਸੱਤ ਤੇ ਦੁਆਪਰ ਦੀਆਂ
ਜੋ ਮੇਰੇ ਲਿਖਣ ਦੀ ਲੋੜ ਤੋਂ ਪਰੇ
ਕਹਾਣੀਆਂ ਆਪੇ ਵਾਪਰਦੀਆਂ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ