ਤੂੰ ਬੂੰਦ ਹੈਂ

ਕੋਈ ਕਹਿ ਗਿਆ
ਇਕ ਛੋਟੇ ਨਿਆਣੇ ਨੂੰ
ਕਿ ਤੂੰ ਬੂੰਦ ਹੈਂ

ਤੇ ਦੂਰ ਕਿਤੇ ਇਕ ਸਮੁੰਦਰ ਹੈ
ਇਸ ਦੇਸ ਤੋਂ ਪਰੇ
ਸੋਚ ਤੋਂ ਪਰੇ

ਜਿਸ ਵਿਚ ਬੂੰਦ ਦਾ ਮੁੱਲ
ਨਾ-ਬਰਾਬਰ ਹੈ
ਗੁੰਮ ਹੀ ਹੈ।

ਸਮੁੰਦਰ ਅੰਬਰ ਹੈ
ਤਾਂ ਬੂੰਦ
ਬੱਦਲੀ ਹੈ

ਜੇ ਰੁੱਖ ਹੈ
ਤਾਂ ਬੂੰਦ
ਪੱਤਾ ਹੈ

ਜੇ ਰਾਤ ਹੈ
ਤਾਂ ਬੱਸ
ਇਕ ਤਾਰਾ ਹੈ

ਦੱਸਣ ਵਾਲੇ ਨੇ ਸੋਚਿਆ
ਕਿ ਸ਼ਾਇਦ
ਨਿਆਣਾ ਡਰ ਜਾਏਗਾ

ਪਰ ਅਣਭੋਲ ਜੁਆਕ
ਖੁਸ਼ ਹੋ ਕੇ
ਪੁੱਛ ਬੈਠਾ:

ਜੇਕਰ ਸਮੁੰਦਰ ਵਿਚ ਪੈ ਗਈ
ਤੇ ਉਹਦੇ ਨਾਲ ਹੀ ਵਹਿ ਗਈ
ਤਾਂ ਗੱਲ ਵੱਖਰੀ ਕਿਹੜੀ ਰਹਿ ਗਈ?




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ