ਸਮੁੰਦਰ ਬਣਨਾ ਪੈਣਾ ਹੈ

ਮੁੜ ਕੇ ਆਏ
ਮੁਸਾਫਰਾਂ ਦਾ
ਇੱਕੋ ਹੀ ਬਸ ਕਹਿਣਾ ਹੈ

ਸਮੁੰਦਰ ਵਾਕਣ
ਸੋਚਣ ਦੇ ਲਈ
ਸਮੁੰਦਰ ਬਣਨਾ ਪੈਣਾ ਹੈ

ਅਸੀਂ ਜੀਏ ਵੀ
ਅਸੀਂ ਮਰ ਵੀ ਗਏ
ਪਰ ਸਮੁੰਦਰ ਵਸਿਆ ਰਹਿਣਾ ਹੈ

ਤਰਦੇ ਰਹਿਣ ਦਾ
ਇੱਕੋ ਭੇਤ
ਲਹਿਰਾਂ ਦੇ ਨਾਲ ਖਹਿਣਾ ਹੈ

ਬੂੰਦ ਦੇ ਵਿਚ ਵੀ
ਸਾਗਰ ਹੈ
ਹਰ ਬੂੰਦ ਕੋਲ ਇਕ ਦਿਨ ਬਹਿਣਾ ਹੈ

ਅਸਾਂ ਨੂੰ ਵੀ
ਕੋਈ ਬੂੰਦ ਬਣਾ ਦਿਉ
ਅਸੀਂ ਸਾਗਰ ਬਣ ਕੇ ਵਹਿਣਾ ਹੈ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ