ਵਾਰਸ ਵੀਰ ਸਿੰਘ ਦੇ, ਇੰਝ ਪਹੁੰਚੇ ਘਰੇ ਟੈਗੋਰ ਦੇ
ਬੰਗਾਲ ਸਫਰ ਤੇ ਤੁਰ ਪਏ, ਮੁਸਾਫਰ ਕੁਝ ਪੰਜਾਬੋਂ
ਲੰਘੇ ਰਾਹ ਵਿਚ ਦੇਸ ਕਈ, ਬਦਲੀ ਹਵਾ ਤੇ ਆਬੋ
ਕੁਝ ਮਹਿਕ ਪੁਚਾਉਣੀ ਆਬਾਂ ਦੀ, ਮਿਲ ਬੰਗਾਲ ਦੀ ਸੰਗਤ
ਕੁਝ ਦੇਖਣੀ ਧਰਤ ਟੈਗੋਰ ਦੀ, ਕੁਝ ਆਪ ਫੈਲਾਉਣੀ ਰੰਗਤ
ਕੁਝ ਲਹਿਰਾਂ ਕੰਨ ਨੂੰ ਸੁਣ ਪਈਆਂ, ਕੁਝ ਗੀਤ ਵੀ ਸੁਣ ਪਏ ਮੋਰ ਦੇ
ਵਾਰਸ ਵੀਰ ਸਿੰਘ ਦੇ, ਇੰਝ ਪਹੁੰਚੇ ਘਰੇ ਟੈਗੋਰ ਦੇ
ਉਹ ਗਾਇਨ ਕਰਦੇ ਜਾਂਵਦੇ, ਜਦ ਜਦ ਸਫਰ ਤੇ ਪੈਂਦੇ
ਕੋਈ "ਦੇਵ ਗੁਰੂ" ਕਹੇ ਨਾਨਕ ਨੂੰ, "ਗੁਰੂਦੇਵ" ਟੈਗੋਰ ਕਈ ਕਹਿੰਦੇ
ਕਦੇ ਹਵਾ ਦੇ ਵਿਚ, ਕਦੇ ਧਰਤੀ ਤੇ, ਕਦੇ ਛੱਲਾਂ ਨਾਲ ਵੀ ਖਹਿੰਦੇ
ਕਰ ਕਰ ਗੱਲ ਬੰਗਾਲੀਆਂ ਨਾਲ, ਪ੍ਰੇਮ ਰੰਗ ਵਿਚ ਵਹਿੰਦੇ
ਫਿਰ ਰੋਲ਼ੇ ਇਕਦਮ ਸ਼ਾਂਤ ਹੋਏ, ਸਭ ਪਾਸੇ ਪੈਂਦੇ ਸ਼ੋਰ ਦੇ
ਵਾਰਸ ਵੀਰ ਸਿੰਘ ਦੇ, ਇੰਝ ਪਹੁੰਚੇ ਘਰੇ ਟੈਗੋਰ ਦੇ
Comments
Post a Comment