ਲੋੜ ਤੋਂ ਪਰੇ

ਪੱਤੇ ਫੁੱਟ ਪੈਂਦੇ ਨੇ, ਉੱਗ ਜਾਂਦੇ ਨੇ, ਮਰ ਮਿਟਦੇ ਨੇ
ਆਪੇ ਹੀ
ਮੇਰੇ ਸੋਚਣ ਦੀ ਲੋੜ ਤੋਂ ਪਰੇ

ਬੱਦਲ ਆ ਜਾਂਦੇ ਨੇ, ਵਰ੍ਹ ਪੈਂਦੇ ਨੇ, ਮੁੜ ਜਾਂਦੇ ਨੇ
ਆਪੇ ਹੀ
ਮੇਰੇ ਬਾਲਾਉਣ ਦੀ ਲੋੜ ਤੋਂ ਪਰੇ

ਰਾਹ ਵੀ ਵਿਛ ਜਾਂਦੇ ਨੇ, ਦਿਸ ਪੈਂਦੇ ਨੇ, ਛਿਪ ਜਾਂਦੇ ਨੇ
ਆਪੇ ਹੀ
ਮੇਰੇ ਤੁਰਨ ਦੀ ਲੋੜ ਤੋਂ ਪਰੇ

ਸੁਪਨੇ ਸਿਰਜੀ ਚੱਲਣ, ਚੇਤੇ ਰਹਿਣ, ਪੂਰੇ ਹੋਵਣ
ਆਪੇ ਹੀ
ਮੇਰੀ ਸਜਾਵਟ ਦੀ ਲੋੜ ਤੋਂ ਪਰੇ

ਸਭ ਵਰਤੀ ਜਾਵੇ, ਭਾਣੇ ਅੰਦਰ, ਹੁਕਮੀ ਹੁਕਮੁ
ਆਪੇ ਹੀ
ਮੇਰੇ ਮੰਗਣ ਦੀ ਲੋੜ ਤੋਂ ਪਰੇ

ਪਰ ਮੈਂ ਲਿਖਦਾ ਰਹਾਂ, ਜੜਦਾ ਰਹਾਂ, ਘੜਦਾ ਰਹਾਂ
ਭਾਵੇਂ ਸਭ ਕੁਝ
ਮੇਰੇ ਲਿਖਣ ਦੀ ਲੋੜ ਤੋਂ ਪਰੇ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ