ਝਗੜਾ ਝੰਡਿਆਂ ਦਾ

ਫਿਰ ਸੁਣਿਆ ਰਾਤੀਂ ਜੇਲਾਂ ਚੋਂ
ਕੋਈ ਰੌਲਾ ਡੰਡਿਆਂ ਦਾ

ਫੁੱਲ ਵਿਚਾਰੇ ਜ਼ਖਮੀ ਕਰ ਗਿਆ
ਲੜਨਾ ਕੰਢਿਆਂ ਦਾ

ਕੋਈ ਲੱਭ ਲਵੋ ਕੀ ਮਕਸਦ ਹੈ
ਇਸ ਖੇਡ ਦੇ ਹੰਢਿਆਂ ਦਾ

ਕੋਈ ਬਣ ਜਾਉ ਹਾਣੀ ਪੱਤਿਆਂ ਦਾ
ਰੁੱਖ ਤੋਂ ਛੰਡਿਆਂ ਦਾ

ਕੌਣ ਮਿਲਾਪ ਕਰਾਊ ਕਦੇ
ਚਿਰਾਂ ਦੇ ਵੰਡਿਆਂ ਦਾ

ਕੋਈ ਪੁੱਛੋ ਮੁੱਕਣਾ ਕਦੇ ਕਿ ਨਹੀਂ
ਇਹ ਝਗੜਾ ਝੰਡਿਆਂ ਦਾ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ