ਚਾਅ
ਮੈਂ ਟਹਿਲ ਲਵਾਂ ਹੋਰ ਥੋੜਾ,
ਕੋਈ ਡਰ ਤਾਂ ਨਹੀਂ?
ਭੇੜਿਆ ਜਾਂਦਾ ਕੁਵੇਲੇ ਨੂੰ
ਤੇਰਾ ਦਰ ਤਾਂ ਨਹੀਂ?
ਜੇ ਤੋੜ ਲਵਾਂ ਤੇਰੇ ਬਾਗ ਚੋਂ ਫੁੱਲ,
ਕੋਈ ਗੱਲ ਤਾਂ ਨਹੀਂ?
ਜੇ ਬਹਿ ਜਾਵਾਂ ਘਾਹ ਉੱਤੇ
ਪਏਂਗਾ ਚੱਲ ਤਾਂ ਨਹੀਂ?
ਜੇ ਖੁਦ ਨਾਲ ਰਾਤ ਰੁਕ ਜਾਵਾਂ
ਕੋਈ ਰੋਕ ਤਾਂ ਨਹੀਂ?
ਮੇਰੇ ਚਾਅ ਲਗਦੇ ਤੈਨੂੰ ਕਿਤੇ
ਨੋਕ ਝੋਕ ਤਾਂ ਨਹੀਂ?
ਮੇਰੀ ਖੁਸਰ ਫੁਸਰ ਪੱਤਿਆਂ ਨਾਲ
ਕਿਤੇ ਸ਼ੋਰ ਤਾਂ ਨਹੀਂ?
ਜੇ ਗੱਲਾਂ ਸੁਣਾਂ ਹਵਾਵਾਂ ਦੀਆਂ
ਤਾਂ ਮੈਂ ਚੋਰ ਤਾਂ ਨਹੀਂ?
ਮੈਂ ਕੀ ਆਖਾਂ, ਕੀ ਕਰਾਂ
ਦੱਸ ਸਹਿਮਤੀ ਬਗੈਰ?
ਮੇਰੇ ਸ਼ੌਂਕ ਵੀ ਤਾਂ ਤੈਥੋਂ ਹੀ
ਆਏ ਨੇ, ਖੈਰ!

Comments
Post a Comment