ਸ਼ਬਦਾਂ ਦਾ ਖੂਹ ਆਖੇ
ਸ਼ਬਦਾਂ ਦਾ ਖੂਹ ਆਖੇ
ਭਰਿਆ ਹਾਂ ਮੈਂ
ਵਿਸਮਾਦ ਦੇ ਨਸ਼ੇ ਵਿਚ
ਗੀਤ ਕੱਢ ਲਵੋ
ਉੱਲਾਸ ਹੈ ਅੱਜ
ਕੁਝ ਖਾਸ ਹੈ ਅੱਜ
ਛੱਡੋ ਜੀ ਰੁੱਸਣਾ
ਤੁਸੀਂ ਪ੍ਰੀਤ ਕੱਢ ਲਵੋ!
ਕੀ ਰੋਲਾ ਏ ਤਪਸ਼ ਦਾ
ਜਦ ਜਲ ਹੈ ਕੋਲ
ਭਾਵੇਂ ਸਾਵਣ ਕੱਢ ਲਵੋ
ਭਾਵੇਂ ਸੀਤ ਕੱਢ ਲਵੋ
ਲਾਈ ਹੈ ਮਹਿਫਲ
ਕੁਦਰਤ ਨੇ ਆਪ
ਵਿਸਮਾਦ ਦੇ ਗੀਤ
ਨਿੱਤ ਨੀਤ ਕੱਢ ਲਵੋ

Comments
Post a Comment