ਗੱਲਾਂ ਜੋ ਕੀਤੀਆਂ ਨਹੀਂ
ਗੱਲਾਂ ਕਰਨ ਤੋਂ ਤੁਸਾਂ ਦੇ ਨਾਲ
ਨਜ਼ਰਾਂ ਸਾਡੀਆਂ ਸੰਗੀਆਂ ਨੇ
ਚੁੱਪਾਂ ਵੱਟਦਿਆਂ ਤੁਸਾਂ ਨੂੰ ਵੀ ਤਾਂ
ਸਦੀਆਂ ਕਿੰਨੀਆਂ ਲੰਘੀਆਂ ਨੇ
ਗੱਲਾਂ ਬਹਿ ਕੇ ਤੁਹਾਡੇ ਨਾਲ
ਕਰਨ ਨੂੰ ਪਈਆਂ ਲੰਬੀਆਂ ਨੇ
ਦਿਲ ਦੀਆਂ ਬਾਤਾਂ ਹਾਲੇ ਤੁਹਾਡੇ
ਹੁੰਗਾਰਿਆਂ ਨਾਲ ਨਾ ਰੰਗੀਆਂ ਨੇ
ਜਿਉਂ ਗੁੰਝਲੇ ਕੇਸਾਂ ਨੇ ਹੋਈਆਂ
ਮੰਗੀਆਂ ਕਈ ਕਈ ਕੰਘੀਆਂ ਨੇ
ਤੇ ਅਸਾਂ ਨੇ ਗੁੰਝਲਾਂ ਮੋਹ ਪਾ ਕੇ
ਦਿੱਤੀਆਂ ਰਹਿਣ ਹੀ ਟੰਗੀਆਂ ਨੇ
ਲੁਕੀਆਂ ਰਹੀਆਂ ਬਾਤਾਂ ਤੋਂ
ਹੁਣ ਹੋਈਆਂ ਭਾਵੇਂ ਤੰਗੀਆਂ ਨੇ
ਪਰ ਕੁਝ ਗੱਲਾਂ ਜੋ ਕੀਤੀਆਂ ਨਹੀਂ
ਛੁਪੀਆਂ ਰਹੀਆਂ ਚੰਗੀਆਂ ਨੇ

Comments
Post a Comment