ਮੈਂ ਉਹਨਾਂ ਦਾ ਕੁਝ ਲਗਦਾ ਹਾਂ

ਹਾਲਾਤ ਜਦ ਬੜੇ ਵਿਗੁਤੇ ਸੀ
ਜੋ ਘੋੜਿਆਂ ਉੱਪਰ ਸੁੱਤੇ ਸੀ
ਪਰ ਖਿੜੇ ਰਹੇ ਹਰ ਰੁੱਤੇ ਸੀ
ਮੈਂ ਉਹਨਾਂ ਦਾ ਕੁਝ ਲਗਦਾ ਹਾਂ

ਬੰਦ ਬੰਦ ਜਿੰਨ੍ਹਾਂ ਕਟਾਏ ਸੀ
ਖੋਪਰ ਜਿੰਨ੍ਹਾਂ ਲੁਹਾਏ ਸੀ
ਜੋ ਚਾਲੀ ਵੀ ਜਿੱਤ ਆਏ ਸੀ
ਉਹ ਸ਼ਹਾਦਤਾਂ ਦਾ ਕੁਝ ਲਗਦਾ ਹਾਂ

ਉੱਚੇ ਬੜੇ ਸਲੀਕੇ ਸੀ
ਸ਼ਹਾਦਤ ਕਈ ਤਰੀਕੇ ਸੀ
ਨਾ ਚਰਖੜੀ ਤੇ ਵੀ ਚੀਖੇ ਸੀ
ਉਹ ਸਿਦਕਾਂ ਦਾ ਕੁਝ ਲਗਦਾ ਹਾਂ

ਜੋ ਧੁਰ ਦੇ ਵਿਚੋਂ ਪਛਾਣੀ ਸੀ
ਜੋ ਮਰਦਾਨੇ ਨੇ ਮਾਣੀ ਸੀ
ਜੋ ਨਾਨਕ ਦਿੱਤੀ ਬਾਣੀ ਸੀ
ਉਸ ਬਾਣੀ ਦਾ ਕੁਝ ਲਗਦਾ ਹਾਂ

ਜੋ ਉਮਰ ਤੋਂ ਭਾਵੇਂ ਭੋਲੇ ਸੀ
ਰੰਗ ਲਏ ਪਰ ਚੋਲੇ ਸੀ
ਜੋ ਨੀਹਾਂ ਵਿਚ ਨਾ ਡੋਲੇ ਸੀ
ਉਹਨਾਂ ਉਮਰਾਂ ਦਾ ਕੁਝ ਲਗਦਾ ਹਾਂ

ਹਕੂਮਤ ਨੂੰ ਜੋ ਫੱਬੇ ਨੀ
ਜੋ ਕੁਚਲੇ ਨੀ, ਜੋ ਦੱਬੇ ਨੀ
ਜੋ ਕਿਧਰੇ ਹੋਰ ਵੀ ਲੱਭੇ ਨੀ
ਮੈਂ ਉਹਨਾਂ ਦਾ ਕੁਝ ਲਗਦਾ ਹਾਂ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ