ਨੀਂਹਾਂ ਚ ਖੜਨਾ

ਨੀਂਹਾਂ ਚ ਖੜਨਾ
    ਤੇ ਤਵੀਆਂ ਤੇ ਬਹਿਣਾ
ਸੀਸ ਵੀ ਦੇਣਾ
    ਤੇ ਸ਼ੁਕਰ ਵੀ ਕਹਿਣਾ

ਚੀਰੇ ਵੀ ਜਾਣਾ
     ਤੇ ਸੜ ਵੀ ਜਾਣਾ
ਥੋੜੇ ਵੀ ਹੋਣਾ
     ਤੇ ਲੜ ਵੀ ਜਾਣਾ

ਮਿਤਰ ਪਿਆਰੇ ਚ
     ਖੋ ਵੀ ਜਾਣਾ
ਜੰਗਲ ਚ ਢੀਮ ਨਾਲ
     ਸੌਂ ਵੀ ਜਾਣਾ

ਇੰਝ ਹੀ ਕਈਆਂ ਨੂੰ
     ਤਾਰ ਵੀ ਜਾਣਾ
ਪਰ ਸਭ ਕੁਝ ਆਪਣਾ
     ਵਾਰ ਵੀ ਜਾਣਾ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ