ਚਿੱਟੀ ਪੱਗ
ਚਿੱਟੀ ਪੱਗ ਤੁਹਾਡੀ
ਬੜੀ ਖੂਬਸੂਰਤ ਹੈ, ਸਾਦੀ ਹੈ
ਸ਼ਾਨਦਾਰ ਹੈ!
ਮਨ-ਮੋਹਣੀ ਹੈ, ਦਿਲ-ਛੋਹਣੀ ਹੈ
ਵੇਖੋ! ਕਿੰਨੇ ਸੁਹਣੇ-ਸਾਫ ਲੜ ਤੁਸਾਂ ਚਿਣੇ ਨੇ
ਕੋਈ ਵੱਟ ਨਹੀਂ, ਕੋਈ ਕਾਣ ਨਹੀਂ
ਪਰ ਪਿਆਰਿਓ, ਜ਼ਰਾ ਖਿਆਲ ਨਾਲ!
ਕਿਤੇ ਮੈਲੀ ਨਾ ਹੋ ਜਾਏ
ਜ਼ਰਾ ਕੁ ਮਿੱਟੀ ਵੀ
ਦੂਰੋਂ ਪਛਾਣੀ ਜਾਏਗੀ
ਜ਼ਰਾ ਖਿਆਲ ਨਾਲ, ਸੁਚੱਜੀ ਚਾਲ ਨਾਲ
ਕਿਤੇ ਡਿੱਗ ਨਾ ਪਏ
ਕਿਤੇ ਢਿੱਲੀ ਨਾ ਹੋ ਜਾਏ
ਪਿਆਰੇ ਜੀ, ਧਿਆਨ ਰੱਖਿਆ ਜੇ
ਬੇਮੌਸਮਾ ਜਿਹਾ ਅੱਜ, ਮੌਸਮ ਦਾ ਹਾਲ ਹੈ
ਤਾਂ ਹੀ ਚਿੱਟੀ ਪੱਗੜੀ ਦੀ, ਵੱਧ ਸੰਭਾਲ ਹੈ

Comments
Post a Comment