ਸੌਣ ਲਈ ਹੈ ਧਰਤੀ ਚਾਹੀਦੀ, ਉੱਡਣ ਲਈ ਆਕਾਸ਼

ਦੋ ਚੀਜ਼ਾਂ ਹੀ ਕਾਫੀ ਨੇ
ਮਿਲ ਜਾਣ ਜੇਕਰ, ਕਾਸ਼!
ਸੌਣ ਲਈ ਹੈ ਧਰਤੀ ਚਾਹੀਦੀ
ਉੱਡਣ ਲਈ ਆਕਾਸ਼

ਧਰਤੀ ਦੇ ਵਿਚ ਬੋਈਏ ਬੀਜ
ਕਰਦਿਆਂ ਕਰਦਿਆਂ ਸੈਰ
ਉੱਡੀਏ ਵਿਚ ਅਕਾਸ਼ਾਂ ਦੇ
ਥੱਕ ਜਾਣ ਜਦ ਵੀ ਪੈਰ

ਉੱਤਰ ਕੇ ਆਕਾਸ਼ ਤੋਂ
ਫਿਰ ਧਰਤੀ ਤੇ ਸੌਂ ਜਾਈਏ
ਫਿਰ ਸੁਪਨੇ ਵਿਚ ਜਦ ਪੁੱਜੀਏ
ਅੰਬਰੀਂ ਫਿਰ ਚੜ੍ਹ ਜਾਈਏ

ਫਿਰ ਉੱਠੀਏ ਹੱਸਦੇ ਧਰਤੀ ਤੇ
ਤੱਕੀਏ ਫਿਰ ਅੰਬਰ ਵੱਲ
ਇੱਕ ਗੱਲ ਕਰੀਏ ਧਰਤ ਦੇ ਨਾਲ
ਇਕ ਅੰਬਰ ਨਾਲ ਗੱਲ

ਧਰਤ ਤੇ ਲੱਗ ਬਹਾਰ ਜਾਏ
ਤੇ ਅੰਬਰ ਜਾਏ ਜਗਿਆ
ਹੇਠਾਂ ਉੱਤੇ ਹੇਠਾਂ ਉੱਤੇ
ਆਣ ਜਾਣ ਰਹੇ ਲੱਗਿਆ

ਇਸ ਖਾਬ ਲਈ ਮੇਰੀ ਅੱਖਾਂ ਵਿਚ
ਸਦਾ ਸਦਾ ਖਿਚ ਹੋਵੇ
ਦਿਲ ਹੋਵੇ ਜੀ ਫਰਸ਼ਾਂ ਵਿਚ
ਸਿਰ ਅਰਸ਼ਾਂ ਵਿਚ ਹੋਵੇ

ਉਸ ਧਰਤੀ ਤੇ ਉਸ ਅੰਬਰ ਦ
ੀ ਮੈਨੂੰ ਅੱਜ ਤਲਾਸ਼
ਇਹ ਦੋ ਚੀਜ਼ਾਂ ਹੀ ਕਾਫੀ ਨੇ
ਮਿਲ ਜਾਣ ਜੇਕਰ, ਕਾਸ਼!



Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ