ਸਫਰ
ਸਫਰ ਕਣੀ ਤੋਂ ਮੀਂਹ ਦਾ ਹੈ
ਸਫਰ ਤਵੀ ਤੋਂ ਨੀਂਹ ਦਾ ਹੈ
ਸਫਰ ਸ਼ਹਾਦਤ ਦੀ ਚਰਚਾ ਦਾ ਹੈ
ਸਫਰ ਵੇਈਂ ਤੋਂ ਸਰਸਾ ਦਾ ਹੈ
ਸਫਰ ਜੋ ਮੁੱਢੋਂ ਅਖੀਰ ਦਾ ਹੈ
ਸਫਰ ਰਬਾਬ ਤੋਂ ਤੀਰ ਦਾ ਹੈ
ਸਫਰ ਨਿੱਤ ਨਿੱਤ, ਰੋਜ਼ ਦਾ ਹੈ
ਸਫਰ ਸੰਗਤ ਤੋਂ ਫੌਜ ਦਾ ਹੈ
ਪਰਬਤ ਤੋਂ ਸਫਰ ਸਿੰਧ ਦਾ ਹੈ
ਨਾਨਕ ਤੋਂ ਸਫਰ ਗੋਬਿੰਦ ਦਾ ਹੈ
Comments
Post a Comment