ਅਸੀਂ ਰਾਹੀ ਹਾਂ ਹਰਿਮੰਦਰ ਦੇ

ਅਸੀਂ ਰਾਹੀ ਹਾਂ ਹਰਿਮੰਦਰ ਦੇ
ਸਾਡੇ ਹਿਰਦਿਆਂ ਵਿਚ ਅਰਦਾਸ ਹੈ
ਸਾਡੀ ਅੱਖਾਂ ਦੇ ਵਿਚ ਆਸ ਹੈ
ਬਸ ਇਹੀ, ਜੋ ਕੁਝ ਖਾਸ ਹੈ

ਅਸੀਂ ਬੂਹੇ ਖੋਲਣੇ ਅੰਦਰ ਦੇ
ਸਾਨੂੰ ਜਲ ਦੀ ਬੜੀ ਪਿਆਸ ਹੈ
ਖਿੱਚ ਦਿਲਾਂ ਦੇ ਪਾਸ ਹੈ
ਸਾਡੇ ਰਾਹ ਦੀ ਇਹੀ ਰਾਸ ਹੈ

ਸਰੋਵਰ ਸਾਡੇ ਸਮੰਦਰ ਨੇ
ਜਲ ਦੀ ਹਰ ਬੂੰਦ ਸੁਆਸ ਹੈ
ਵਿਚ ਖੁਦਾਇ ਵਾਸ ਹੈ
ਏਹੋ ਇਕ ਵਿਸ਼ਵਾਸ ਹੈ।

ਸਾਨੂੰ ਚਰਨ ਦਿਸਣ ਪੈਗੰਬਰ ਦੇ
ਸਾਡਾ ਮਸਤਕ ਹੁਣ ਪਰਗਾਸ ਹੈ
ਸਾਡਾ ਚਿਹਰਾ ਹੁਣ ਵਿਗਾਸ ਹੈ
ਗੁੰਮਿਆ ਹੋਸ਼ ਹਵਾਸ ਹੈ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ