ਕਿਤੇ ਰਾਗ ਰੁੱਸ ਨਾ ਜਾਵਣ

ਮੈਂ ਸੁਰ ਨਾ ਲਾਵਾਂ ਲੰਮੜੇ
ਕਿਤੇ ਰਾਗ ਰੁੱਸ ਨਾ ਜਾਵਣ
ਮੇਰੇ ਗੀਤ ਤੇ ਤਾਲ ਨਿਕੰਮੜੇ
ਇਹ ਸਿਫਤਾਂ ਕਿਵੇਂ ਕਮਾਵਣ

ਮੇਰੇ ਬੋਲ ਨਾ ਬਹੁਤ ਮਿਲਾਪੜੇ
ਕਿੰਝ ਦਿਲ ਦੀ ਗੱਲ ਪੁਚਾਵਣ
ਮੇਰੀ ਖਿੱਚ ਦੇ ਦੁੱਖ ਸੰਤਾਪੜੇ
ਅੱਖਰਾਂ ਤੋਂ ਜਾਏ ਨਾ ਗਾਵਣ

ਮੇਰੇ ਸ਼ਬਦ ਵਜ਼ਨ ਵਿਚ ਹਲਕੜੇ
ਇਹ ਰਮਜ਼ਾਂ ਕਿਵੇਂ ਲਿਆਵਣ
ਮੈਨੂੰ ਸੁੱਤਿਆਂ ਪਿਆਂ ਨੂੰ ਮਲਕੜੇ
ਕੋਈ ਸਾਹਿਬ ਆਉਣ ਵਿਆਹੁਣ

ਵਿਸਮਾਦ ਹਾਲੇ ਨਾ ਅੱਪੜੇ
ਰੰਗ ਨਾ ਮਨ ਨੂੰ ਭਾਵਣ
ਹਾਲੇ ਭਿੱਜ ਨਾ ਪਾਏ ਕੱਪੜੇ
ਤਰਸ ਰਹੇ ਕਿਸੇ ਸਾਵਣ

ਥੱਕ ਚੁਕੇ ਅਸੀਂ ਥੰਮੜੇ
ਲੱਗੋ ਨਾ ਸਿਦਕ ਅਜ਼ਮਾਵਣ
ਮੈਂ ਸੁਰ ਨਾ ਲਾਵਾਂ ਲੰਮੜੇ
ਕਿਤੇ ਰਾਗ ਰੁੱਸ ਨਾ ਜਾਵਣ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ