ਆਸ ਵੱਡੀ ਤੇ ਉਮੀਦ ਛੋਟੀ

ਇਸ ਗੱਲ ਦੀ ਕਿ ਡੋਲੋ ਨਾ ਝੱਖੜ ਚ
ਆਸ ਵੱਡੀ ਹੈ ਤੇ ਉਮੀਦ ਛੋਟੀ ਹੈ

ਮੁੱਲ ਕਿਵੇਂ ਤਾਰੋਗੇ ਉਨ੍ਹਾਂ ਸੋਦਿਆਂ ਦਾ, ਜਿੱਥੇ
ਹੱਟੀ ਵੱਡੀ ਹੈ ਸਾਡੀ ਖਰੀਦ ਛੋਟੀ ਹੈ

ਤੁਸੀਂ ਕੁਰਬਾਨੀ ਦਿੱਤੀ, ਤਾਂ ਸਾਨੂੰ ਸੁਰਤ ਆਈ
ਕਿ ਮੇਰੀ ਜਿੰਦੜੀ ਤਾਂ ਸ਼ਹੀਦ ਛੋਟੀ ਹੈ

ਨਾ ਆਖੋ ਸਾਨੂੰ ਤੁਹਾਡੀ ਤਸਵੀਰ ਉਕੇਰਨ ਨੂੰ
ਤੁਹਾਡਾ ਕਦ ਵੱਡਾ ਹੈ ਸਾਡੀ ਦੀਦ ਛੋਟੀ ਹੈ

ਨਿੱਕੇ ਹੱਥ ਕਿਵੇਂ ਸਾਂਭਣ ਜਿੰਦ ਦੇ ਸ਼ੌਂਕ
ਮੇਰੀ ਮੰਗ ਵੱਡੀ ਹੈ ਤੇ ਰਸੀਦ ਛੋਟੀ ਹੈ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ