ਗਰੀਬ ਰਹਿਣਾ ਸਿੱਖ ਲਵਾਂ

ਮੈਂ ਅਮੀਰ ਹੋ ਜਾਵਾਂ
     ਕਿ ਗਰੀਬ ਰਹਿਣਾ ਸਿੱਖ ਲਵਾਂ

ਦੂਰ ਦੌੜ ਜਾਵਾਂ
     ਕਿ ਕਰੀਬ ਰਹਿਣਾ ਸਿੱਖ ਲਵਾਂ

ਭਾਗ ਉਡੀਕਾਂ, ਉਸਾਰਾਂ, ਕਿ
     ਬਦਨਸੀਬ ਰਹਿਣਾ ਸਿੱਖ ਲਵਾਂ

ਮੈਂ ਖਿੱਲਰ ਜਾਵਾਂ, ਡੁੱਲ੍ਹ ਜਾਵਾਂ
     ਕਿ ਤਰਤੀਬ ਰਹਿਣਾ ਸਿਖ ਲਵਾਂ

ਸ਼ਹਿਨਸ਼ਾਹ ਬਣ ਜਾਵਾਂ ਕਿ
     ਤੁਹਾਡਾ ਅਜ਼ੀਜ਼ ਰਹਿਣਾ ਸਿਖ ਲਵਾਂ

ਸਭ ਵਰਗਾ ਹੋ ਜਾਵਾਂ
     ਕਿ ਅਜੀਬ ਰਹਿਣਾ ਸਿਖ ਲਵਾਂ

ਮੈਂ ਖੁੱਲੀ ਲਹਿਰ ਬਣਾਂ ਕਿ
     ਵਿਚ ਤਹਿਜ਼ੀਬ ਰਹਿਣਾ ਸਿੱਖ ਲਵਾਂ

ਮੈਂ ਅਮੀਰ ਹੋ ਜਾਵਾਂ
     ਕਿ ਗਰੀਬ ਰਹਿਣਾ ਸਿੱਖ ਲਵਾਂ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ