ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਮੈਂ ਦੂਰ ਦੇਸ ਨੂੰ ਹੋ ਆਵਾਂ, ਤੇ ਉੱਚ ਅਕਾਸ਼ੇ ਉੜ ਆਵਾਂ
ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਕਿਤੇ ਵਗਦਾ ਹੋਵੇ ਦਰਿਆ ਕੋਈ, ਰੋਸ਼ਨੀ ਦਾ, ਕਿਰਨਾਂ ਦਾ
ਅਜਿਹਾ ਕੋਈ ਦਰਿਆ ਮਿਲੇ, ਮੈਂ ਉਸ ਵਿਚ ਰੁੜ੍ਹ ਆਵਾਂ

ਧੁਨ ਕਿਤੇ ਵੱਜਦੀ ਹੋਵੇ, ਮਰਦਾਨੇ ਦੀ ਰਬਾਬ ਦੀ -
ਸੋ ਦਰੁ ਦੀ ਆਸ ਦੀ - ਉਸ ਧੁਨ ਵਿਚ ਜੁੜ ਆਵਾਂ

ਕੋਈ ਰਸ ਧਾਰਾ ਵਹਿੰਦੀ ਹੋਵੇ, ਦਰਗਾਹੀ ਦੇਗ ਵਰਤ ਪਵੇ
ਕਿਤੇ ਗੁਣਾਂ ਦਾ ਗੁੜ ਮਿਲੇ, ਮੈਂ ਛਕ ਐਸਾ ਗੁੜ ਆਵਾਂ

ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ