ਤੁਕ ਦਰ ਤੁਕ

ਮੁੱਕ ਜਾਂਦੇ ਨੇ ਕਾਗਜ਼, ਕਲਮਾਂ ਥੁੜ੍ਹਦੀਆਂ ਨੇ
ਜਦ ਤੁਕ ਦਰ ਤੁਕ ਆਪੇ ਕੜੀਆਂ ਜੁੜਦੀਆਂ ਨੇ

ਸਾਡੇ ਵਸ ਨਹੀਂ, ਨਾ ਸੋਚਣਾ, ਲਿਖਣਾ-ਪੜ੍ਹ ਜਾਣਾ
ਸਾਡੇ ਵਸ ਨਹੀਂ ਇਹ ਉੱਚੀਆਂ ਰਮਜ਼ਾਂ ਫੜ ਜਾਣਾ

ਅਸੀਂ ਸੜਨਾ ਸਿੱਖ ਗਏ ਹਾਂ ਚੁੱਪ ਪਰਵਾਨਿਆਂ ਵਾਂਗ
ਸਾਡਾ ਨਸ਼ਾ ਹੈ ਹੋਇਆ ਲਿਖਣਾ, ਮਸਤ ਦੀਵਾਨਿਆਂ ਵਾਂਗ

ਫਨਾ ਤਾਂ ਹੋ ਕੇ ਰਹਿਣਾ, ਰੁਕਣਾ ਕਾਹਨੂੰ ਫਿਰ?
ਕਟ ਜਾਣਾ ਏ ਸੀਸ, ਤੇ ਝੁਕਣਾ ਕਾਹਨੂੰ ਫਿਰ?

ਅਸੀਂ ਜੋੜ ਕੇ ਜੀਵਨ ਪਲ ਇਹ ਬਾਤ ਵਿਚਾਰਨੀ ਏ
ਰਾਤ ਨੂੰ ਉੱਠ ਕੇ ਬਾਰੀਓਂ ਝਾਤ ਇਕ ਮਾਰਨੀ ਏ

ਅਸੀਂ ਆਪਾ ਵਾਰ ਕੇ ਚੰਨ ਦੀ ਨਜ਼ਰ ਉਤਾਰਨੀ ਏ
ਅਸਾਂ ਇਸੇ ਰੰਗ ਵਿਚ ਰੰਗਿਆਂ ਜਿੰਦ ਗੁਜ਼ਾਰਨੀ ਏ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ