ਪੱਤੀਆਂ ਬਣ ਕੇ ਦਾਦੀ ਮੇਰੀ

ਇਹ ਪੱਤੀਆਂ ਬਣ ਕੇ ਦਾਦੀ ਮੇਰੀ
ਅਸੀਸਾਂ ਦੇਣੋਂ ਹੱਟਦੀਆਂ ਨਾ

ਇਹ ਹਵਾ ਚ ਉੱਡ ਕੇ ਮਹਿਕ ਫੈਲਾਵਣ
ਪਿਆਰ ਦੇਣ ਵਿਚ ਘੱਟਦੀਆਂ ਨਾ

ਇਹ ਜਾਨਣ ਮੁੱਲ ਵੀ ਮੀਹਾਂ ਦੇ
ਔਸ ਦੀ ਬੂੰਦ ਨੂੰ ਸੱਟਦੀਆਂ ਨਾ

ਇਹ ਸਹਿਣਾ ਜਾਨਣ ਝੱਖੜ ਵੀ
ਹਾਰ ਕੇ ਪਾਸਾ ਵੱਟਦੀਆਂ ਨਾ

ਸੁਰਤ ਹੈ ਸੁੱਚੀ ਹੋਈ ਇਨ੍ਹਾਂ ਦੀ
ਪਾਠ-ਅਰਦਾਸਾਂ ਛੱਡਦੀਆਂ ਨਾ

ਇਹ ਧੁੰਦ ਹੈ ਲਗਦੀ ਲੋਈ ਇਨ੍ਹਾਂ ਦੀ
ਸ਼ਿਕਾਇਤਾਂ ਵਿਚ ਰਲ-ਗੱਡਦੀਆਂ ਨਾ

ਇਹ ਵੰਡਣ ਲਈ ਹੀ ਮਹਿਕਾਂ ਜੋੜਨ
ਆਪਣੇ ਲਈ ਕੁਝ ਖੱਟਦੀਆਂ ਨਾ

ਇਹ ਬੁੱਢੀਆਂ ਹੋ ਕੇ ਰੇਤ ਹੋ ਜਾਵਣ
ਮੂਹੋਂ ਸੀ ਵੀ ਕੱਢਦੀਆਂ ਨਾ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ