ਕਾਗਜ਼ ਕਿਤੇ ਉੜਾ ਕੇ ਲੈ ਜਾਣਗੇ

ਇਹ ਕਾਗਜ਼ ਕਿਤੇ ਉੜਾ ਕੇ ਸਾਨੂੰ ਲੈ ਜਾਣਗੇ
ਇਹ ਕਿਤਾਬਾਂ ਨੇ, ਕਿ ਖੰਭ ਨੇ, ਕਿ ਵੇਗ ਹਵਾਵਾਂ ਦੇ

ਕਲਮਾਂ ਦੀ ਹੈ ਗਰਮ ਬਜ਼ਾਰੀ, ਇਸ ਸ਼ਹਿਰ ਦੇ ਵਿਚ
ਰਚੀਏ ਗੀਤ, ਗਾਈਏ ਗੀਤ, ਚੜ੍ਹਦੀਆਂ ਕਲਾਵਾਂ ਦੇ

ਸੁੰਗੜਨਾਂ ਚੋਂ ਪੁੰਗਰਨਾ ਹੁਣ, ਰੁੱਖ ਕੋਈ ਰਹਿਮਤ ਦਾ
ਮਨ ਵਿਚ ਬੋਈਏ ਬੀਜ ਕੋਈ, ਹੁਣ ਉੱਚਿਆਂ ਚਾਅਵਾਂ ਦੇ

ਪੁੱਜਾਂਗੇ ਅਸੀਂ ਛੇਤੀ ਹੀ, ਵਾਕਾਂ ਵਾਲੇ ਦੇਸ
ਅਸੀਂ ਵੀ ਪਾਂਧੀ ਬਣ ਗਏ ਹਾਂ, ਸ਼ਬਦਾਂ ਦਿਆਂ ਰਾਹਵਾਂ ਦੇ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ