ਤੁਹਾਡੀ ਦਾਤਰੀ ਸਾਡੇ ਜਿਗਰੇ

ਤੁਸੀਂ ਪਾਇਆ ਤੇਲ
ਅੱਗਾਂ ਫੈਲ ਗਈਆਂ

ਮਾਰੀ ਤੁਸੀਂ ਫਿਰ ਫੂਕ
ਭਾਂਬੜ ਮਚ ਗਿਆ

ਤੁਸੀਂ ਜਿੰਨਾ ਅੱਗ ਨੂੰ ਦੱਬਿਆ
ਅੱਗ ਸੀ ਮਚਦੀ ਗਈ

ਤੁਹਾਡਾ ਥੰਮਣਾ ਜਲ ਨੂੰ
ਸਾਗਰ ਰਚ ਗਿਆ

ਨਿੱਕਾ ਕਿਉਂ ਹੋ ਸਮਝਦੇ
ਤੁਸੀਂ ਚਿੰਗਾਰੀਆਂ ਨੂੰ

ਤੁਹਾਡੀ ਦਾਤਰੀ ਸਾਡੇ ਜਿਗਰੇ
ਨਾਪਦੀ ਏ

ਲਹੂ ਨਾਲ ਹਾਂ ਸਿੰਜਦੇ ਰਹੇ
ਕਿਆਰੀਆਂ ਨੂੰ

ਤੁਸੀਂ ਵੱਢੋ, ਸਾਡੀ ਗਿਣਤੀ ਵਧਦੀ
ਜਾਪਦੀ ਏ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ