ਆਪਣਾ ਚਸ਼ਮਾ

ਕਾਸ਼ ਮੈਂ ਤੁਹਾਨੂੰ ਆਪਣਾ ਚਸ਼ਮਾ ਦੇ ਸਕਦਾ
ਜਿਸ ਤਰ੍ਹਾਂ ਮੈਂ ਚੁੱਪ ਚਪੀਤੇ ਤੁਹਾਡਾ ਚੁਰਾ ਲੈਂਦਾ ਹਾਂ

ਜਿਵੇਂ ਜਦ ਤੁਸੀਂ ਗੱਲਾਂ ਕਰਦੇ ਹੋ
ਤੇ ਮੈਂ ਤੁਹਾਡੀ ਰੂਹ ਨੂੰ ਪਛਾਣ ਕੇ
ਤੁਹਾਡੇ ਜੋੜਿਆਂ ਨੂੰ ਪਾ ਕੇ
ਤੁਹਾਡੀਆਂ ਅੱਖਾਂ ਤੋਂ ਸੰਸਾਰ ਨੂੰ ਵੇਖ ਲੈਂਦਾ ਹਾਂ
ਤੁਹਾਡੇ ਦਿਲ ਨੂੰ ਪੜ੍ਹ ਲੈਂਦਾ ਹਾਂ
ਇਹ ਰੁੱਖ, ਮਨੁੱਖ ਤੇ ਦੁਨੀਆ ਦੇ ਦੁੱਖ
ਤੁਹਾਡੇ ਵਾਂਗ ਹੀ ਹੰਢਾ ਲੈਂਦਾ ਹਾਂ

ਜੇ ਕਿਤੇ ਉਵੇਂ ਮੈਂ ਤੁਹਾਨੂੰ ਆਪਣਾ ਚਸ਼ਮਾ ਪਵਾ ਸਕਾਂ
ਸਲੇਟੀ ਰੰਗ ਦਾ
ਤਾਂ ਸ਼ਾਇਦ ਤੁਸੀਂ ਵੀ ਪਲ ਦੋ ਪਲ ਲਈ ਵਿਸਮਾਦਿਤ ਹੋਵੋ
ਸ਼ਾਇਦ ਰੰਗ ਜਾਵੋ
ਸ਼ਾਇਦ ਮਾਣ ਸਕੋ ਰਾਗਾਂ ਨੂੰ

ਜੇ ਕਦੇ ਐਸੀ ਸਿੱਧੀ ਮਿਲੇ - ਕਿ ਅੱਖਾਂ ਵਟਾ ਸਕੀਏ
ਕਮਾਲ ਹੋਵੇ
ਕਮਾਲ ਹੋਵੇ

ਕਾਸ਼ ਕਿਤੇ ਮੈਂ ਆਪਣਾ ਚਸ਼ਮਾ ਉਤਾਰ ਕੇ
ਤੁਹਾਡੇ ਨੱਕ ਤੇ ਟਿਕਾ ਸਕਾਂ!

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ