ਧੁੰਦ ਵਿਚ ਤੁਰਦੇ ਨੰਗੇ ਪੈਰ

ਲੱਭਣੇ ਨਹੀਂ ਜੀ ਤੁਹਾਡੇ ਸ਼ਹਿਰ
ਧੁੰਦ ਵਿਚ ਤੁਰਦੇ ਨੰਗੇ ਪੈਰ
ਗੁੱਝੀਆਂ ਇਹ ਸੌਗਾਤਾਂ ਜੀ
ਇਹ ਪਿੰਡ ਕਿਸੇ ਦੀਆਂ ਬਾਤਾਂ ਜੀ

ਜਲ ਦੇ ਛਿੱਟੇ, ਖੜਕਣ ਟੱਲ
ਫੇਰੀ ਤੋ ਜੋ ਪਏ ਨੇ ਚੱਲ
ਤੁਰਦੇ ਕਦਮ ਤੇ ਝੁਲਦੇ ਚੌਰ
ਇਹ ਕਿਹੜੀ ਥਾਂ ਤੇ ਕਿਹੜਾ ਦੌਰ?

ਹੱਥ ਵਿਚ ਉੱਚੇ ਝੁੱਲਦੇ ਛਤਰ
ਮੂਹੋਂ ਨਿਕਲੇ ਰੱਬੀ ਸਤਰ
ਚੜ੍ਹੇ ਖੇਤਾਂ ਨੂੰ ਤ੍ਰੇਲ ਦੇ ਰੰਗ
ਚਿਹਰਿਆਂ ਉੱਪਰ ਮੇਲ ਦੇ ਰੰਗ

ਇਸ ਪਿੰਡ ਦੀਆਂ ਨੇ ਗਲੀਆਂ ਤੰਗ
ਪਰ ਖੁੱਲੇ ਦਿਲਾਂ ਨੂੰ ਪਿਆਰ ਦੀ ਮੰਗ
ਜੋ ਲੰਘ ਰਹੇ ਨੇ ਇੱਥੋਂ, ਖੈਰ -
ਲੱਭਣੇ ਨਹੀਂ ਜੀ ਤੁਹਾਡੇ ਸ਼ਹਿਰ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ