ਬਰਫ਼ਾਂ ਵਾਲਾ ਦੇਸ
ਕੁਝ ਸਾਨੂੰ ਮਸਤਾਨੇ ਆ ਕੇ ਆਖਦੇ
ਆ ਗਏ ਕਿਸ ਜ਼ਮਾਨੇ ਅਸੀਂ ਟਹਿਲਦੇ
ਬਰਫ਼ਾਂ ਵਾਲਾ ਦੇਸ ਕੋਈ ਏ ਜਾਪਦਾ
ਜੰਮ ਗਏ ਨੇ ਕੇਸ ਇਸ ਹਵਾ ਵਿਚ
ਅਸੀਂ ਵੀ ਏਸ ਬਹਾਨੇ ਗੱਲ ਹੈ ਛੇੜ ਲਈ
ਕਿ ਦਿਲ ਦੇ ਬਾਗ ਵਿਰਾਨੇ ਫੁੱਲ ਜਦ ਖੁੰਝ ਗਏ
ਨਿੱਘ ਹੁਣ ਤੁਰ ਗਏ ਦੂਰ ਜ਼ਮਾਨਾ ਬਰਫ਼ਾਂ ਦਾ
ਧੁੱਪ ਦਾ ਕਹੀਏ ਕਸੂਰ ਕਿ ਤਣ ਗਏ ਬੱਦਲਾਂ ਦਾ
ਚੜ੍ਹੀ ਹੈ ਜੋ ਇਹ ਸਿਆਲ ਇਹ ਛੇਤੀ ਤੁਰਨੀ ਨਹੀਂ
ਏਸੇ ਚ ਹੋਵੋ ਨਿਹਾਲ ਜੇ ਕਾਇਮ ਰਹਿਣਾ ਹੈ
Comments
Post a Comment