ਸੁਰਤਾਂ ਨੂੰ ਸੈਰ

ਕਿਸੇ ਦਿਨ ਬਹਿ ਕੇ ਸੁਣ ਲਉ ਸਾਡੇ ਗੀਤ ਤੁਸੀਂ
ਸੈਰ ਕਰਵਾ ਕੇ ਲਿਆਈਏ ਤੁਹਾਡੀਆਂ ਸੁਰਤਾਂ ਨੂੰ

ਤੁਸੀਂ ਵੀ ਸਿੱਖੋ ਉਰਦੂ ਭਾਸ਼ਾ ਕਵੀਆਂ ਦੀ
ਨਰਮ ਕਰੀਏ ਹੁਣ ਸਖਤ ਤੇ ਡਾਹਢੀਆਂ ਸੁਰਤਾਂ ਨੂੰ

ਗੱਲਾਂ ਕਰੀਏ ਗੁੱਝੀਆਂ ਛੂਹ ਕੇ ਪੱਤਿਆਂ ਨੂੰ
ਪੌਣ ਲਪੇਟ ਲਏ ਆਣ ਸਾਨੂੰ ਰੰਗ-ਰੱਤਿਆਂ ਨੂੰ

ਮੀਂਹ ਪੈ ਜਾਏ ਫਿਰ ਦੱਸੇ ਬਗੈਰ ਅਚਾਨਕ ਤੋਂ
ਠਾਰ ਦਏ ਆ ਕੇ ਸਾਡੇ ਹਿਰਦਿਆਂ ਤੱਤਿਆਂ ਨੂੰ

ਤੁਸੀਂ ਵੀ ਹੱਸੋ ਹਾਸੇ ਲੁਕੇ ਜੋ ਮਨ ਅੰਦਰ
ਅਸੀਂ ਵੀ ਹੱਸੀਏ ਗਾ ਕੇ ਗੀਤ ਬਹਾਰਾਂ ਦੇ

ਟੁੱਟਣ ਨਾ ਇਹ ਸੁਪਨੇ ਸੰਜੋਏ ਸੁਰਤਾਂ ਵਿਚ
ਅੰਤ ਨਾ ਹੋਣ ਇਸ ਕੁਦਰਤ ਦੀਆਂ ਵਿਚਾਰਾਂ ਦੇ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ