ਬੇਤਰਤੀਬੇ ਸੁਪਨੇ
ਅੱਖਾਂ ਦੇ ਵਿਚ ਕਾਹਤੋਂ ਰੱਖੇ
ਹੋਏ ਹਨੇਰੇ ਘੁੱਪ ਨੇ
ਕਦ ਨੂੰ ਮੁੜ ਕੇ ਫੇਰ ਹੈ ਆਉਣਾ
ਸੱਧਰਾਂ ਵਾਲੀ ਧੁੱਪ ਨੇ
ਠਰ ਗਏ ਨੇ ਜਜ਼ਬਾਤ ਅਸਾਂ ਦੇ
ਉਸ ਧੁੱਪੇ ਹੀ ਸੁੱਕਣੇ
ਦਿਲਾਂ ਦੇ ਵਿਚਲੇ ਹਾਸੇ-ਠੱਠੇ
ਹੋਰ ਨਹੀਂ ਲੁਕ ਛੁਪਣੇ
ਮੈਨੂੰ ਸੀ ਜੋ ਸੁਪਨੇ ਆਏ
ਹੱਥੋਂ ਜਾਣੇ ਖੁੱਸ ਨੇ
"ਮਿਲਾਂਗੇ", ਪਰ ਕਿਵੇਂ ਤੇ ਕਿੱਥੇ
ਇਹ ਨਾ ਦੱਸਿਆ ਉਸ ਨੇ
ਗਾਉਂਦੇ ਪੰਛੀ, ਵਗਦੇ ਪਾਣੀ
ਸ਼ਾਂਤ ਹੋਏ ਸਭ ਚੁੱਪ ਨੇ
ਬਹਿ ਕੇ ਛੇੜੇ ਜਦ ਮੈਂ ਆਪਣੇ
ਬੇਤਰਤੀਬੇ ਸੁਪਨੇ
Comments
Post a Comment