ਨਜ਼ਰ

ਆਸਮਾਨ ਤੇ ਧਰਤੀ,
ਹਨ ਇਹ ਨਿਕਟਵਰਤੀ।
ਹੋਈ ਹੈ ਲਗਦੀ ਵਾਰਤਾਲਾਪ,
ਕੱਲ ਰਾਤ,
ਕਿ ਵੱਧ ਚੁਕਾ ਬੜਾ ਹੁਣ ਪਾਪ।
ਤਾਂ ਹੀ ਤੇ ਅੱਜ ਗਮਗੀਨ ਹੈ ਅੰਬਰ,
ਤੇ ਬੰਦਾ ਹੈ ਡੱਕਿਆ ਬੱਦਲਾਂ ਅੰਦਰ।
ਧੁੱਪ ਚੜ੍ਹਦੀ ਹੈ, ਛੁਪ ਜਾਂਦੀ ਹੈ,
ਕੁਝ ਬੋਲ ਕੇ ਹੋ ਚੁਪ ਜਾਂਦੀ ਹੈ।
ਸਭ ਥਾਂ ਹੈ ਦੁਬਿਧਾ, ਗਹਿਮਾ ਗਹਿਮੀ,
ਭਵਿੱਖ ਦੱਸ ਗਿਆ ਸੀ ਕੋਈ ਵਹਿਮੀ,
ਲਗਦੀ ਹੁਣ ਧਰਤੀ ਸਹਿਮੀ-ਸਹਿਮੀ,
ਪੰਛੀ ਗਾ ਰਹੇ ਨੇ ਝਿਜਕ ਕੇ ਕੁਝ।
ਹਾਲੇ ਮੌਤ ਦੇ ਮੂੰਹੋਂ ਪਰਤੀ ਨੂੰ,
ਫਿਰ ਨਜ਼ਰ ਲਗ ਪਈ ਧਰਤੀ ਨੂੰ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ