ਰੂਹ ਮੰਨੇ

ਰੂਹ ਸਾਡੀ, ਜੇ ਮੰਨੇ ਤੇ
ਲਿਖ ਦੀਏ ਕੁਝ, ਅਸੀਂ ਪੰਨੇ ਤੇ।
ਕੀ ਸੰਗੀਤ ਫਿਰ, ਸਾਜ਼ ਤੋਂ ਬਿਨਾ?
ਗੀਤ ਹੀ ਕੀ, ਮਿਜਾਜ਼ ਤੋਂ ਬਿਨਾ?
ਆਵਾਜ਼ ਨਹੀਂ, ਖਾਮੋਸ਼ੀ ਹੈ ਜੇ,
ਕੀ ਕਰੀਏ ਕੰਨ ਦੋਸ਼ੀ ਹੈ ਜੇ?
ਰੂਹ ਦੇ ਨਾਦ ਨੂੰ, ਕਿੰਞ ਸੁਣੀਏ?
ਬਾਕੀ ਆਵਾਜ਼ਾਂ, ਕਿੰਞ ਪੁਣੀਏ?
ਧੜਕਣ ਤੋਂ ਧਿਆਨ, ਹਟਾਈਏ ਕਿੰਞ?
ਰੂਹ ਦੇ ਗੀਤ ਨੂੰ, ਗਾਈਏ ਕਿੰਞ?
ਕਿੰਞ ਰਲ ਸਕੀਏ, ਧੁਨ ਦੇ ਵਿਚ?
ਕਿੰਞ ਵਹਿ ਸਕੀਏ, ਵੱਲ ਉਸ ਖਿਚ?
ਕੀ ਕਰੀਏ ਸਿਆਹੀ, ਮੁੱਕੇ ਹੀ ਨਾ?
ਗਾਉੰਦਿਆਂ ਦਾ ਸਾਹ, ਸੁੱਕੇ ਹੀ ਨਾ?
ਲਿਖਦਿਆਂ ਦੀ ਕਲਮ, ਰੁੱਕੇ ਹੀ ਨਾ?
ਰੂਹ ਕਦੇ ਪਿੱਛੇ ਨੂੰ, ਲੁੱਕੇ ਹੀ ਨਾ?
ਬੂੰਦ ਇਕ ਪਵੇ, ਛੰਨੇ ਚੇ,
ਆਕੜ ਕੋਈ ਅੱਖ ਦੀ, ਭੰਨੇ ਤੇ।
ਰੂਹ ਸਾਡੀ ਫਿਰ, ਮੰਨੇ ਤੇ,
ਲਿਖ ਸਕੀਏ, ਕੁਝ ਪੰਨੇ ਤੇ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ