ਠੰਢੀਉ ਹਵਾਉ ਨੀ!
ਠੰਢੀਉ ਹਵਾਉ ਨੀ,
ਐਸਾ ਕੁਝ ਗਾਉ ਨੀ,
ਰੁੱਖ ਵੇਖੋ ਖੜ੍ਹ ਪਏ,
ਪੱਤੇ ਟਹਿਕਾਉ ਨੀ।
ਫੁੱਲ ਮਹਿਕਉ ਨੀ,
ਮੀਂਹ ਵੀ ਤਾਂ ਪਾਉ ਨੀ,
ਪੰਛੀ ਵੀ ਬੁਲਾਉ ਨੀ,
ਇੰਞ ਰੋਸਾ ਨਾ ਵਿਖਾਉ ਨੀ।
ਠੰਢੀਉ ਹਵਾਉ ਨੀ,
ਇਕ ਗੱਲ ਸੁਣ ਜਾਉ ਨੀ,
ਰਾਹ ਪ੍ਹਾੜਾਂ ਦੇ ਭੁੱਲ 'ਗੇ ਨੇ,
ਯਾਦ ਕਰਵਾਉ ਨੀ।
ਦਿਲ ਨੂੰ ਹੈ ਚਾਉ ਨੀ,
ਮੇਰੀ ਗੱਲ੍ਹ ਸਹਿਲਾਉ ਨੀ,
ਹੱਥ ਛੂਹ ਕੇ ਜਾਉ ਨੀ,
ਆ ਜਾਏ ਖਿੜਾਉ ਨੀ।
ਠੰਢੀਉ ਹਵਾਉ ਨੀ,
ਰੰਗ ਕੋਈ ਰਲਾਉ ਨੀ,
ਬੱਦਲ ਨਾ ਕੋਈ ਦਿਸ ਰਹੇ,
ਫਿਰ ਲੈ ਕੇ ਆਉ ਨੀ।
ਫਰਮਾਇਸ਼ ਪੁਗਾਉ ਨੀ,
ਕੋਈ ਲੀਲਾ ਤਾਂ ਬਣਾਉ ਨੀ,
ਅੰਬਰਾਂ ਤੇ ਛਾਉ ਨੀ,
ਕੋਈ ਰੁੱਸਿਆ ਮਨਾਉ ਨੀ!

Comments
Post a Comment