ਠੰਢ ਪਾ ਦਿਉ
ਜੇਠ ਸੀ ਸਾੜਾ, ਹਾੜ ਵੀ ਮਾੜਾ,
ਬਹੁਤ ਤਪ ਚੁਕੀ ਧਰਤ ਏ,
ਬੱਦਲਾ ਯਾਰਾ, ਖੋਲ ਕਿਵਾੜਾਂ,
ਕਰ ਕੁਝ, ਠੰਢ ਕੁਝ ਵਰਤੇ।
ਅਸੀਂ ਤਰਸੇ ਹਾਂ, ਤੁਸੀਂ ਬਰਸੇ ਨਾ,
ਹੋ ਗਏ ਲੰਬੇ ਅਰਸੇ ਖਾਂ,
ਦਿਖ ਪੈਂਦਾ, ਤੇ ਦਿਖਦਾ ਰਹਿੰਦਾ,
ਹੁੰਦਾ ਤੁਹਾਡਾ ਦਰਸ ਇਹ ਤਾਂ।
ਬੱਦਲੋਂ ਸੱਖਣੇ, ਅੰਬਰ ਰੱਖਣੇ,
ਗਰਮ ਰੁੱਤੇ ਜੀ ਜਚਦੇ ਨਾ,
ਸੀ ਲੋੜ ਨਾ ਹੋਣੀ, ਸੂਰਜ ਹੁਰੀਂ,
ਜੇ ਤਪਸ਼ਾਂ ਇੰਞ ਰਚਦੇ ਨਾ।
ਰਸਨਾ ਤੋਂ, ਸੁਣ – ਰਸ ਮੁੱਕ ਗਿਆ ਹੁਣ,
ਤਾਲਾਬ ਦਾ ਹੋ ਗਿਆ ਟੋਇਆ ਏ,
ਬੂਟਾ ਖੜੋਇਆ, ਰੁੱਖ ਵੀ ਮੋਇਆ,
ਦੱਸ ਕਿਸ ਕਰਕੇ ਹੋਇਆ ਏ?
ਕਈ ਜਨਾਂ ਕੇਹਾ, ਲਾਇਓ ਸੁਨੇਹਾ,
ਥੋੜੀ ਇਸ ਗੱਲ ਦੀ ਡੰਡ ਪਾ ਦਿਉ,
ਹੇ ਰੱਬ ਦੇ ਕਰਮੀ, ਬੜੀ ਏ ਗਰਮੀ,
ਥੋੜੀ ਤਾਂ ਕਾਲਜੇ ਠੰਢ ਪਾ ਦਿਉ!

Comments
Post a Comment