ਤਾਰੇ ਉੱਪਰਾਂ ਤੋਂ

ਜਦ ਤਾਰੇ ਉੱਪਰਾਂ ਤੋਂ
ਆਕਾਸ਼ ਦੀਆਂ ਨੁੱਕਰਾਂ ਤੋਂ
ਝਾਤੀ ਮਾਰਦੇ ਹੋਣਗੇ
ਦਿਸਦਾ ਹੋਵੇਗਾ ਕੀ?
ਜੰਗਲ, ਬੱਦਲ ਕਿ ਮੀਂਹ?
ਕੋਈ ਪਸ਼ੂ ਰਾਹ ਤੇ ਤੁਰਦਾ,
ਕੋਈ ਮਾਰੂਥਲ ਵਿਚ ਖੁਰਦਾ?
ਕੋਈ ਬੀਜ ਤੋਂ ਬਣਿਆ ਰੁੱਖ,
ਕੋਈ ਨਦੀ ਦੇ ਕੰਢੇ ਮਨੁੱਖ?
ਹੋਵਣਗੇ ਦਿਸਦੇ ਸਾਡੇ ਹਾਸੇ,
ਜਾਂ ਫਿਰ ਸਾਡੇ ਦੁੱਖ?
ਕੀ ਸਾਡਾ ਦੌੜਨਾ ਇੱਧਰ-ਉੱਧਰ,
ਲਗਦਾ ਹੋਵੇਗਾ ਖੇਡ?
ਕੀ ਰੋਂਦੇ ਹੋਣਗੇ ਤਾਰੇ ਜਦ ਬੰਦਾ
ਸਿਮਟਦਾ ਵਿਚ ਗਜ ਡੇਢ?
ਸੋਚ ਕੇ ਅਚੰਭਾ ਹੁੰਦਾ ਹੈ, ਕੀ
ਇਕ ਦੂਜੇ ਨੂੰ ਆਖਦੇ ਹੋਣਗੇ
ਜਦ ਮੈਨੂੰ ਵੀ ਕਦੇ ਕੰਮ ਕਰਦਿਆਂ ਨੂੰ,
ਬਾਰੀ ਵਿਚੋਂ ਦੀ ਝਾਕਦੇ ਹੋਣਗੇ!




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ