ਮੀਂਹ ਦੇ ਮਗਰੋਂ

ਰੁੱਖ ਅੰਬ ਦਾ ਸਭ ਨਾਲ ਖੁਸ਼ੀ ਨੂੰ ਵੰਡਦਾ,
ਰੱਖਦਾ ਨਹੀਂ ਹੈ ਨਿੱਜੀ,
ਹੁਣ ਧਰਤੀ ਗਈ ਹੈ ਭਿੱਜੀ,
ਸੀ ਝੜੀ ਕੋਈ ਦੂਜੀ-ਤੀਜੀ।

ਸੂਰਜ ਲੁਕ-ਲੁਕ ਝਾਤੀਆਂ ਮਾਰੇ,
ਕੁਝ ਹਨ ਬੱਦਲਾਂ ਦੇ ਟੋਟੇ,
ਰੁੱਖ ਖਿੜ ਪਏ ਲੰਮੇ ਛੋਟੇ,
ਕਿਤੇ ਛੱਪੜ ਮਾੜੇ ਮੋਟੇ।

ਠੰਢ ਪਈ ਅੱਜ ਹਵਾ ਨੂੰ ਵੀ ਹੈ,
ਆਖੇ ਗੀਤ ਮੈਂ ਗਾਵਾਂ,
ਪੁੱਗ ਪੀਆਂ ਕਿਤੇ ਦੁਆਵਾਂ,
ਚਮਕਦੀਆਂ ਸਭ ਥਾਵਾਂ।

ਸਭ ਰੱਬ ਦੇ ਜੀਅ ਪਏ ਮੁਸਕਰਾ,
ਪਵੇ ਮੀਂਹ ਨਿਤ-ਨੀਤ,
ਟੁੱਟ ਜਾਏ ਨਾ ਸ਼ੁੱਭ ਇਹ ਰੀਤ,
ਰਹੇ ਚਲਦਾ ਮਿੱਠੜਾ ਗੀਤ।

ਮੌਸਮ ਦੇ ਵਿਚ ਠੰਢਕ ਆ ਪਈ,
ਭੁਲੇਖਾ ਖਾ ਗਏ ਚਰਗ,
ਮੁਗਧ ਹੋਇਆ ਹਰ ਵਰਗ,
ਬਣ ਗਿਆ ਲਘੂ ਸਵਰਗ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ